Breaking NewsD5 specialNewsPunjab

ਸ੍ਰੀ ਹੇਮਕੁੰਟ ਸਾਹਿਬ ਗਏ ਸਿਖ ਹੋਏ ਲਾਪਤਾ ?ਹੁਣ ਮਾਮਲੇ ‘ਚ ਆਇਆ ਨਵਾਂ ਮੋੜ || Shri Hemkunt Sahib

ਅੰਮ੍ਰਿਤਸਰ : ਜੁਲਾਈ 2017 ਦੇ ਵਿੱਚ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ 8 ਯਾਤਰੀਆਂ ਦੇ ਲਾਪਤਾ ਹੋਣ ਦੀ ਜਾਂਚ ਸੀਬੀਆਈ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਜਿਸਦੇ ਲਈ ਸੀਬੀਆਈ ਟੀਮ ਮਹਿਤਾ ਵਿਖੇ ਕਿਰਪਾਲ ਸਿੰਘ ਦੇ ਪਰਿਵਾਰ ਨੂੰ ਮਿਲਣ ਪਹੁੰਚੀ। ਜਿੱਥੇ ਸੀਬੀਆਈ ਵੱਲੋਂ ਪਰਿਵਾਰ ਦੇ ਬਿਆਨ ਕਲਮਬੱਧ ਕੀਤੇ ਗਏ ਹਨ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ 1 ਜੁਲਾਈ ਨੂੰ ਯਾਤਰਾ ਤੇ ਗਏ ਸਾਰਿਆਂ ਨਾਲ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਸੀ ਅਤੇ 6 ਜੁਲਾਈ ਨੂੰ ਵਾਪਿਸ ਆਉਣ ਵਾਲੇ ਦਿਨ ਤੋਂ ਸਾਰਿਆਂ ਦੇ ਫੋਨ ਤੇ ਸੰਪਰਕ ਖਤਮ ਹੋ ਗਿਆ।

ਲਓ ਜੀ! ਬਾਜਵਾ ਨੇ ਖੋਲ੍ਹ ‘ਤੇ ਸੁਮੇਧ ਸੈਣੀ ਦੇ ਅੰਦਰਲੇ ਭੇਦ,ਦੱਸਿਆ ਸੈਣੀ ਨੇ ਕਿਵੇਂ ਢਾਹੇ ‘ਚ ਤਸ਼ੱਦਦ!

ਜਿਸ ਕਾਰਨ ਉਨ੍ਹਾਂ ਨੂੰ ਚਿੰਤਾ ਹੋਈ ਅਤੇ ਉਹ ਉਤਰਾਖੰਡ ਗੋਬਿੰਦਘਾਟ ਗਏ। ਜਿੱਥੇ ਉਨ੍ਹਾਂ ਵੱਲੋਂ ਸਾਰਿਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਪੁਲਿਸ ਵਲੋਂ ਗੋਬਿੰਦਘਾਟ ਤੋਂ ਕੁਝ ਕਿਲੋਮੀਟਰ ਦੂਰ ਇਨੋਵਾ ਦੇ ਹਾਦਸਾ ਗ੍ਰਸਤ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ ਪਰ ਸਾਡੇ ਪਰਿਵਾਰਿਕ ਮੈਂਬਰਾਂ ਦੀਆਂ ਕੋਈ ਵੀ ਪਹਿਚਾਣ ਪੱਤਰ, ਸਮਾਨ ਜਾਂ ਨਿਸ਼ਾਨੀਆਂ ਨਹੀਂ ਮਿਲੀਆ। ਪਰਿਵਾਰ ਵੱਲੋਂ ਉਤਰਾਖੰਡ ਹਾਈਕੋਰਟ ‘ਚ ਸੀਬੀਆਈ ਜਾਂਚ ਦੀ ਪਟੀਸ਼ਨ ਪਾਉਣ ਵਾਲੇ ਐਡਵੋਕੇਟ ਦਾ ਕਹਿਣਾ ਹੈ ਕਿ ਦੋ ਅਮਰੀਕੀ ਨਾਗਰਿਕਾਂ ਸਮੇਤ 8 ਸਿੱਖ ਸ਼ਰਧਾਲੂਆਂ ਦੇ ਲਾਪਤਾ ਹੋਣ ਕਾਰਨ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਵਲੋਂ ਕਾਨੂੰਨੀ ਪੈਰਵੀ ਕੀਤੀ ਜਾ ਰਹੀ ਹੈ।

🔴 Live 🔴 ਖਾਲਿਸਤਾਨੀਆਂ ‘ਤੇ ਸਰਕਾਰ ਦੀ ਵੱਡੀ ਕਾਰਵਾਈ,ਪਾਕਿਸਤਾਨ ਨੇ ਦਿੱਤੀ ਭਾਰਤ ਨੂੰ ਵੱਡੀ ਧਮਕੀ

ਜਿਕਰਯੋਗ ਹੈ ਕਿ 1 ਜੁਲਾਈ ਨੂੰ ਮਹਿਤਾ ਚੌਂਕ ਤੋਂ ਇਨੋਵਾ ਕਿਰਾਏ ਤੇ ਲੈ ਕੇ ਡਰਾਈਵਰ ਸਮੇਤ 8 ਲੋਕ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਗਏ ਸਨ। ਜਿਨ੍ਹਾਂ ਨੇ 6 ਜੁਲਾਈ ਨੂੰ ਵਾਪਿਸ ਆਉਣਾ ਸੀ। ਜਿਨ੍ਹਾਂ ਵਿੱਚ ਮਹਿਤਾ ਵਾਸੀ ਕਿਰਪਾਲ ਸਿੰਘ ਉਸਦੇ ਦੋ ਭਤੀਜੇ, ਦੋ ਅਮਰੀਕੀ ਨਾਗਰਿਕ, ਡਰਾਈਵਰ ਅਤੇ ਦੋ ਕਾਦੀਆਂ ਨਜ਼ਦੀਕ ਡੱਲੇ ਪਿੰਡ ਦੇ ਦੋ ਵਾਸੀ ਸਨ, ਡਰਾਈਵਰ ਨੂੰ ਛੱਡ ਕੇ ਬਾਕੀ ਸਾਰੇ ਹੀ ਕਰੀਬੀ ਰਿਸ਼ਤੇਦਾਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button