Breaking NewsD5 specialNewsSports

UAE ਅਤੇ ਓਮਾਨ ‘ਚ 17 ਅਕਤੂਬਰ ਤੋਂ ਸ਼ੁਰੂ ਹੋਵੇਗਾ ICC T20 World Cup

ਨਵੀਂ ਦਿੱਲੀ : ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪ ਦਾ ਪ੍ਰਬੰਧ ਇਸ ਸਾਲ 17 ਅਕਤੂਬਰ ਤੋਂ 14 ਨਵੰਬਰ ਤੱਕ ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਓਮਾਨ ‘ਚ ਕੀਤਾ ਜਾਵੇਗਾ। ਆਈਸੀਸੀ ਨੇ ਮੰਗਲਵਾਰ ਨੂੰ ਇਸਦੀ ਪੁਸ਼ਟੀ ਕੀਤੀ। ਰਿਪੋਰਟ ਅਨੁਸਾਰ  ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਭਾਰਤ ਤੋਂ ਇਸ ਟੂਰਨਾਮੇਂਟ ਨੂੰ ਸ਼ਿਫਟ ਕੀਤੇ ਜਾਣ ਦੇ ਬਾਵਜੂਦ ਇਸਦਾ ਮੇਜ਼ਬਾਨ ਰਹੇਗਾ। ਟੀ 20 ਵਿਸ਼ਵ ਕੱਪ ਦਾ ਪ੍ਰਬੰਧ ਭਾਰਤ ‘ਚ ਹੋਣਾ ਸੀ ਪਰ ਕੋਰੋਨਾ ਦੇ ਕਾਰਨ ਇਸਨੂੰ ਯੂਏਈ ਸ਼ਿਫਟ ਕੀਤਾ ਗਿਆ।

ਲੱਭ ਗਿਆ ਬਿਜਲੀ ਦੀ ਘਾਟ ਦਾ ਅਸਲ ਕਾਰਣ! ਹੁਣ ਕਿਸਾਨਾਂ ਨੂੰ ਮਿਲੇਗੀ 8 ਘੰਟੇ ਬਿਜਲੀ! ਸੁਣ ਬਾਗੋ-ਬਾਗ ਹੋਏ ਕਿਸਾਨ!

ਆਈ.ਸੀ.ਸੀ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਜਿਓਫ ਏਲਾਡੀਅਰਜ਼ ਨੇ ਮੰਗਲਵਾਰ ਨੂੰ ਇਕ ਬਿਆਨ ‘ਚ ਕਿਹਾ, ‘ਸਾਡੀ ਤਰਜੀਹ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2021 ਨੂੰ ਸੁਰੱਖਿਅਤ, ਪੂਰਨ ਰੂਪ ਨਾਲ ਅਤੇ ਇਸ ਦੀ ਮੌਜੂਦਾ ਵਿੰਡੋ ‘ਚ ਆਯੋਜਿਤ ਕਰਨਾ ਹੈ। ਮੌਜੂਦਾ ਫ਼ੈਸਲਾ ਸਾਨੂੰ ਨਿਸ਼ਚਿਤਤਾ ਦਿੰਦਾ ਹੈ ਕਿ ਸਾਨੂੰ ਇਕ ਅਜਿਹੇ ਦੇਸ਼ ਵਿਚ ਗਲੋਬਲ ਟੂਰਨਾਮੈਂਟ ਦਾ ਆਯੋਜਨ ਕਰਨ ਦੀ ਜ਼ਰੂਰਤ ਹੈ ਜੋ ਜੈਵ-ਸੁਰੱਖਿਅਤ (ਬਾਇਓ-ਬਬਲ) ਵਾਤਾਵਰਣ ਵਿਚ ਮਲਟੀ ਟੀਮ ਪ੍ਰੋਗਰਾਮਾਂ ਦਾ ਇਕ ਸਿੱਧ ਅੰਤਰਰਾਸ਼ਟਰੀ ਮੇਜ਼ਬਾਨ ਹੈ।’

ਗੈਂਗਸਟਰ ਸੇਖੋਂ ਦੇ ਵੱਡੇ ਖੁਲਾਸੇ! ਕਿਹਾ ਪੁਲਿਸ ਨੇ ਮੇਰੇ ਨਾਲ ਕੀਤਾ ਆਹ ਕੰਮ! ਪੁਲਿਸ ਦੀ ਕਾਰਵਾਈ ‘ਤੇ ਚੁੱਕੇ ਸਵਾਲ !

ਇਸ ’ਤੇ ਬੀ.ਸੀ.ਸੀ.ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ, ‘ਬੀ.ਸੀ.ਸੀ.ਆਈ. ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਵਿਚ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2021 ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਲਈ ਉਤਸੁਕ ਹੈ। ਅਸੀਂ ਭਾਰਤ ਵਿਚ ਇਸ ਦੀ ਮੇਜਬਾਨੀ ਕਰਕੇ ਜ਼ਿਆਦਾ ਖ਼ੁਸ਼ ਹੁੰਦੇ ਪਰ ਕੋਰੋਨਾ ਮਹਾਮਾਰੀ ਦੀ ਸਥਿਤੀ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਮਹੱਤਵ ਕਾਰਨ ਅਨਿਸ਼ਚਿਤਤਾ ਨੂੰ ਦੇਖਦੇ ਹੋਏ ਬੀ.ਸੀ.ਸੀ.ਆਈ. ਹੁਣ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਯੂ.ਏ.ਈ. ਅਤੇ ਓਮਾਨ ਵਿਚ ਕਰੇਗਾ।’

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button