Breaking NewsD5 specialEntertainmentNews

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਹਾਸਰਸ ਕਲਾਕਾਰ ਜਗਦੀਪ ਦਾ ਦਿਹਾਂਤ

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਹਾਸਰਸ ਕਲਾਕਾਰ ਜਗਦੀਪ ਦਾ ਬੁੱਧਵਾਰ ਨੂੰ 81 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਜਗਦੀਪ ਦੀ ਮੌਤ ‘ਤੇ ਸਮੁੱਚਾ ਬਾਲੀਵੁੱਡ ਸਦਮੇ ਵਿੱਚ ਹੈ ਅਤੇ ਕਈ ਦਿਗਜ਼ ਸਿਤਾਰਿਆਂ ਨੇ ਉਹਨਾਂ ਦੀ ਮੌਤ ‘ਤੇ ਦੁੱਖ ਜਤਾਇਆ ਹੈ। ਜਗਦੀਪ ਪਿਛਲੇ ਕਾਫ਼ੀ ਸਮੇਂ ਤੋਂ ਸਰੀਰਿਕ ਪੱਖੋਂ ਕਮਜ਼ੋਰ ਹੋ ਗਏ ਸਨ। ਜਿਸ ਕਾਰਨ ਉਹਨਾਂ ਦੇ ਸਰੀਰ ਵਿਚ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਸਨ। ਜਗਦੀਪ ਨੂੰ ਮਸ਼ਹੂਰ ਬਾਲੀਵੁੱਡ ਫ਼ਿਲਮ ‘ਸ਼ੋਲੇ’ ਵਿੱਚ ਸੂਰਮਾ ਭੋਪਾਲੀ ਦਾ ਕਿਰਦਾਰ ਨਿਭਾਅ ਕੇ ਲੋਕਾਂ ਦੇ ਦਿਲਾਂ ‘ਚ ਆਪਣੀ ਅਦਾਕਾਰੀ ਦੀ ਛਾਪ ਛੱਡਣ ਕਰਕੇ ਵੀ ਜਾਣਿਆ ਜਾਂਦਿਆ ਹੈ।

ਅਕਾਲੀ ਦਲ ਦਾ ਵੱਡਾ ਖੁਲਾਸਾ!ਕਾਂਗਰਸੀ ਮੰਤਰੀ ਦੇ ਜੋੜੇ 2020 ਰੈਫਰੈਂਡਮ ਨਾਲ ਤਾਰ, ਮੰਤਰੀ ‘ਤੇ ਹੋਵੇਗੀ ਕਾਰਵਾਈ?

ਜਗਦੀਪ ਦਾ ਅਸਲੀ ਨਾਂ ਸਈਅਦ ਇਸ਼ਤਿਯਾਕ ਅਹਿਮਦ ਜਾਫਰੀ ਸੀ। ਉਨ੍ਹਾਂ ਦਾ ਜਨਮ 29 ਮਾਰਚ 1939 ਨੂੰ ਮੱਧ ਪ੍ਰਦੇਸ਼ ਦੇ ਦਤੀਆ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂਅ ਸਈਅਦ ਯਾਵਰ ਹੁਸੈਨ ਤੇ ਮਾਂ ਦਾ ਨਾਂਅ ਕਨੀਜ਼ ਹੈਦਰ ਸੀ। ਬਚਪਨ ‘ਚ ਹੀ ਜਗਦੀਪ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਦੇਸ਼ ਵੰਡ ਤੇ ਪਿਤਾ ਦੀ ਮੌਤ ਤੋਂ ਬਾਅਦ 1947 ‘ਚ ਪਰਿਵਾਰ ‘ਚ ਆਰਥਿਕ ਤੰਗੀ ਆਉਣ ਲੱਗੀ। ਇਸ ਕਾਰਨ ਉਨ੍ਹਾਂ ਦੀ ਮਾਂ ਪਰਿਵਾਰ ਨਾਲ ਮੁੰਬਈ ਆ ਗਈ।

Jagdeep Randhawa Vs Sukhdev Dhindsa, ਸ਼ਰੇਆਮ ਸੁਣਾਈਆਂ ਖ਼ਰੀਆਂ-ਖ਼ਰੀਆਂ, ਵੀਡੀਓ ‘ਚ ਸਾਰੇ ਲੀਡਰਾਂ ਦਾ ਕਰਤਾ ਪਰਦਾਫਾਸ਼

ਜਗਦੀਪ ਆਪਣੇ ਵੱਖਰੇ ਅੰਦਾਜ਼ ਕਾਰਨ ਮਸ਼ਹੂਰ ਸਨ। ਪੁਰਾਣੀਆਂ ਫ਼ਿਲਮਾਂ ਵੱਲ ਝਾਤ ਮਾਰੀਏ ਤਾਂ ਹਰ ਤੀਜੀ – ਚੌਥੀ ਫਿਲਮ ਦਾ ਉਹ ਸ਼ਿੰਗਾਰ ਹੋਇਆ ਕਰਦੇ ਸਨ। ਬਲਾਕਬਸਟਰ ਫ਼ਿਲਮ ਸ਼ੋਅਲੇ ‘ਚ ਸੂਰਮਾ ਭੋਪਾਲੀ ਦੀ ਭੂਮਿਕਾ ਨਿਭਾਉਣ ਕਰਕੇ ਉਹਨਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਿਹਾ ਹੈ। ਜਗਦੀਪ ਦੇ ਬੇਟੇ ਜਾਵੇਦ ਜ਼ਾਫਰੀ ਨੇ ਵੀ ਬਾਲੀਵੁੱਡ ਵਿੱਚ ਬਹੁਤ ਨਾਮਣਾ ਖੱਟਿਆ ਹੈ।

ਵੱਡੀ ਖ਼ਬਰ-ਪੰਜਾਬ ਦੇ MLA ਖਿਲਾਫ ਪਰਚਾ ਦਰਜ਼ ਸ਼ਰੇਆਮ ਕਾਨੂੰਨ ਦੀਆਂ ਉਡਾਈਆਂ ਸੀ ਧੱਜੀਆਂ!

ਜਗਦੀਪ ਨੇ ਆਪਣੇ ਪੰਜ ਦਹਾਕਿਆਂ ਦੇ ਕਰੀਅਰ ’ਚ 400 ਤੋਂ ਜ਼ਿਆਦਾ ਫਿਲਮਾਂ ’ਚ ਕੰਮ ਕੀਤਾ ਹੈ। ਉਨ੍ਹਾਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਦੇ ਤੌਰ ’ਤੇ ਬੀਆਰ ਚੋਪੜਾ ਦੀ ਫਿਲਮ ‘ਅਫਸਾਨਾ’ ਤੋਂ ਕੀਤੀ ਸੀ। ਬਿਮਲ ਰਾਏ ਦੀ 1953 ‘ਚ ਆਈ ਫਿਲਮ ‘ਦੋ ਬੀਘਾ ਜ਼ਮੀਨ’ ਤੋਂ ਉਨ੍ਹਾਂ ਬਤੌਰ ਸਪੋਰਟਿੰਗ ਐਕਟਰ ਆਪਣੇ ਕਰੀਅਰ ਦਾ ਆਗਾਜ਼ ਕੀਤਾ ਸੀ। ਉਨ੍ਹਾਂ ਜ਼ਿਆਦਾਤਰ ਕਾਮੇਡੀ ਕਿਰਦਾਰ ਨਿਭਾਏ। ਉਨ੍ਹਾਂ ਨੇ ਸ਼ੋਲੇ ਫ਼ਿਲਮ ਵਿੱਚ ਸੂਰਮਾ ਭੋਪਾਲੀ ਦਾ ਰੋਲ ਵੀ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button