Breaking NewsD5 specialEntertainmentNewsSports

ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਵਿਰਾਟ – ਅਨੁਸ਼ਕਾ ਦੀ ਬੇਟੀ ਦੀ ਪਹਿਲੀ ਝਲਕ

ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਫਿਲਮੀ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਘਰ ਛੋਟੀ ਨੰਨ੍ਹੀ ਪਰੀ ਆਈ ਹੈ। ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਮੁੰਬਈ ‘ਚ ਧੀ ਨੂੰ ਜਨਮ ਦਿੱਤਾ ਹੈ। ਆਪਣੇ ਪਹਿਲੇ ਬੱਚੇ ਦੇ ਜਨਮ ‘ਤੇ ਕੋਹਲੀ ਕਾਫ਼ੀ ਖੁਸ਼ ਹਨ। ਉਥੇ ਹੀ ਸੋਸ਼ਲ ਮੀਡੀਆ ‘ਤੇ ਵਿਰਾਟ ਦੀ ਧੀ ਦੀ ਪਹਿਲੀ ਝਲਕ ਫੈਂਨਜ਼ ਦੇ ਸਾਹਮਣੇ ਆਈ ਹੈ। ਜੋ ਸੋਸ਼ਲ ਮੀਡੀਆ ‘ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

 

View this post on Instagram

 

A post shared by Vikas Kohli (@vk0681)

ਦਰਅਸਲ ਵਿਰਾਟ ਕੋਹਲੀ ਦੇ ਭਰਾ ਵਿਕਾਸ ਕੋਹਲੀ ਨੇ ਵਿਰਾਟ ਅਤੇ ਅਨੁਸ਼ਕਾ ਸ਼ਰਮਾ ਦੀ ਧੀ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ ਦੇ ਜ਼ਰੀਏ ਸ਼ੇਅਰ ਕੀਤੀ ਹੈ। ਤਸਵੀਰ ਸ਼ੇਅਰ ਕਰਨ ਦੇ ਨਾਲ ਹੀ ਵਿਕਾਸ ਕੋਹਲੀ ਨੇ ਲਿਖਿਆ ਖੁਸ਼ੀ ਦੀ ਲਹਿਰ …. ਘਰ ‘ਚ । ਇਸ ਤਸਵੀਰ ਦੇ ਸੋਸ਼ਲ ਮੀਡੀਆ ‘ਤੇ ਸਾਹਮਣੇ ਆਉਣ  ਤੋਂ ਬਾਅਦ ਤੋਂ ਹੀ ਫੈਂਨਜ਼ ਇਸਨੂੰ ਕਾਫ਼ੀ ਪਸੰਦ ਕਰ ਰਹੇ ਹਨ।  ਇਸ ਦੇ ਨਾਲ ਹੀ ਸ਼ੁਭਕਾਮਨਾ ਦੇ ਸੁਨੇਹੇ ਵੀ ਭੇਜੇ ਜਾ ਰਹੇ ਹਨ। ਤਸਵੀਰ ‘ਚ ਵਿਰਾਟ ਦੀ ਧੀ ਨੰਨ੍ਹੇ ਪੈਰਾਂ ਨੂੰ ਦੇਖਿਆ ਜਾ ਸਕਦਾ ਹੈ।

BIG NEWSਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਕੇਂਦਰ ਦਾ ਕਿਸਾਨਾਂ ‘ਤੇ ਵੱਡਾ ਐਕਸ਼ਨ!ਦਿੱਲੀ ਪੁਲਿਸ ਨੂੰ ਦਿੱਤੇ ਆਰਡਰ?

ਉਥੇ ਹੀ ਵਿਰਾਟ ਕੋਹਲੀ ਨੇ ਵੀ ਟਵੀਟ ਕਰ ਆਪਣੇ ਪਿਤਾ ਬਨਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ, ਸਾਨੂੰ ਦੋਵਾਂ ਨੂੰ ਇਹ ਦੱਸਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਸਾਡੇ ਘਰ ਧੀ ਜਨਮੀ ਹੈ।  ਅਸੀ ਤੁਹਾਡੇ ਪਿਆਰ ਅਤੇ ਸ਼ੁਭਕਾਮਨਵਾਂ ਲਈ ਦਿਲੋਂ ਅਹਿਸਾਨਮੰਦ ਹਾਂ। ਅਨੁਸ਼ਕਾ ਅਤੇ ਸਾਡੀ ਧੀ, ਦੋਵੇਂ ਬਿਲਕੁੱਲ ਠੀਕ ਹਨ। ਸਾਡਾ ਇਹ ਸੁਭਾਗ ਹੈ ਕਿ ਸਾਨੂੰ ਜਿੰਦਗੀ ਦਾ ਇਹ ਚੈਪਟਰ ਅਨੁਭਵ ਕਰਨ ਦਾ ਮੌਕਾ ਮਿਲਿਆ । ਅਸੀ ਜਾਣਦੇ ਹਾਂ ਕਿ ਤੁਸੀ ਇਹ ਜ਼ਰੂਰ ਸਮਝੋਗੇ ਕਿ ਇਸ ਸਮੇਂ ਸਾਨੂੰ ਥੋੜ੍ਹੀ ਪ੍ਰਾਇਵੇਸੀ ਚਾਹੀਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button