Breaking NewsD5 specialIndiaNewsTop News

ਮਾਸਕ ਨਾ ਪਾਉਣ ‘ਤੇ ਪੁਲਿਸ ਨੇ ਸੜਕ ‘ਤੇ ਹੀ ਕੀਤੀ ਮਹਿਲਾ ਦੀ ਮਾਰ ਕੁਟਾਈ, 2 ਪੁਲਿਸ ਕਰਮਚਾਰੀ Suspend

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ‘ਚ ਕੋਰੋਨਾ ਕਰਫਿਊ ਦੌਰਾਨ ਸਬਜ਼ੀ ਖਰੀਦਣ ਬਾਜ਼ਾਰ ਆਈ ਇੱਕ ਮਹਿਲਾ ਦੇ ਮਾਸਕ ਨਾ ਪਹਿਨਣ ‘ਤੇ ਕਥਿਤ ਰੂਪ ਨਾਲ ਕੁਝ ਪੁਲਿਸ ਕਰਮਚਾਰੀਆਂ ਨੇ ਸੜਕ ‘ਤੇ ਉਸਦੀ ਮਾਰ ਕੁਟਾਈ ਕਰ ਦਿੱਤੀ ਅਤੇ ਬਾਲ ਫੜਕੇ ਘਸੀਟਿਆ। ਇਹ ਘਟਨਾ ਜ਼ਿਲ੍ਹੇ ਦੇ ਰਹਿਲੀ ਕਸਬੇ ‘ਚ ਸੋਮਵਾਰ ਨੂੰ ਵਾਪਰੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਾਗਰ ਪੁਲਿਸ ਪ੍ਰਧਾਨ ਅਤੁਲ ਸਿੰਘ ਨੇ ਵੀਰਵਾਰ ਨੂੰ ਇੱਕ ਮਹਿਲਾ ਪੁਲਿਸ ਸਮੇਤ ਦੋ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਸਾਗਰ ਜ਼ਿਲ੍ਹੇ ਦੇ ਰਹਿਲੀ ਕਸਬੇ ‘ਚ ਸੋਮਵਾਰ ਨੂੰ ਮਹਿਲਾ ਦੀ ਹੋਈ ਮਾਰ ਕੁਟਾਈ ਅਤੇ ਬਾਲ ਫੜਕੇ ਖਿੱਚਣ ਦੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਪਾਏ ਜਾਣ ਤੋਂ ਬਾਅਦ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਹਿਲਾ ਨੇ ਕਥਿਤ ਰੂਪ ਨਾਲ ਪਹਿਲਾਂ ਇੱਕ ਮਹਿਲਾ ਪੁਲਿਸ ਕਰਮਚਾਰੀ ‘ਤੇ ਹਮਲਾ ਕੀਤਾ ਸੀ।

ਲੱਖਾ ਸਿਧਾਣਾ ਨੇ ਉਡਾਈ ਸਰਕਾਰਾਂ ਦੀ ਨੀਂਦ !ਕੱਢ ਲਿਆਂਦਾ ਅਜਿਹਾ ਸੱਚ, ਦੇਖ ਉੱਡ ਗਏ ਹੋਸ਼ !

ਪੁਲਿਸ ਨੇ ਇਸ ਮਹਿਲਾ ਅਤੇ ਉਸਦੀ ਧੀ ਨੂੰ ਮਾਸਕ ਨਾ ਪਹਿਨੇ ਹੋਣ ਦੇ ਕਾਰਨ ਸੋਮਵਾਰ ਨੂੰ ਕਰੀਬ 11 ਵਜੇ ਬਾਜ਼ਾਰ ‘ਚ ਰੋਕਿਆ ਸੀ ਅਤੇ ਖੁੱਲ੍ਹੀ ਜੇਲ੍ਹ ‘ਚ ਭੇਜਣ ਲਈ ਉਸਨੂੰ ਪੁਲਿਸ ਜੀਪ ‘ਚ ਬਿਠਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਇਸ ਮਹਿਲਾ ਨੇ ਵਿਰੋਧ ਕੀਤਾ ਅਤੇ ਉੱਥੇ ਮੌਜੂਦ ਇੱਕ ਮਹਿਲਾ ਪੁਲਿਸ ਕਰਮਚਾਰੀ ਦੇ ਚਿਹਰੇ ‘ਤੇ ਸੱਟ ਲੱਗੀ ਸੀ। ਵੀਡੀਓ ‘ਚ ਇੱਕ ਮਹਿਲਾ ਪੁਲਿਸ ਕਰਮਚਾਰੀ ਸਮੇਤ ਕੁਝ ਪੁਲਿਸ ਕਰਮਚਾਰੀ ਇੱਕ ਮਹਿਲਾ ਨੂੰ ਉਸਦੇ ਵਾਲਾਂ ਤੋਂ ਫੜ ਕੇ ਘਸੀਟ ਕੇ ਪੁਲਿਸ ਵਾਹਨ ‘ਚ ਬਿਠਾਉਣ ਦੀ ਕੋਸ਼ਿਸ਼ ਕਰਦੇ ਹੋਏ,ਧੱਕਾ ਦਿੰਦੇ ਹੋਏ ਅਤੇ ਮਾਰ ਕੁੱਟ ਕਰਦੇ ਹੋਏ ਦਿਖਾਈ ਦੇ ਰਹੇ ਹਨ, ਜਦੋਂ ਕਿ ਮਹਿਲਾ ਇਸ ਦਾ ਵਿਰੋਧ ਕਰ ਰਹੀ ਹੈ।

ਲਓ ਕਿਸਾਨਾਂ ਨੇ ਰੁਕਵਾ ਦਿੱਤੀਆਂ ਚਲਦੀਆਂ ਮਸ਼ੀਨਾਂ !ਚਲਦੀ ਮਸ਼ੀਨ ‘ਤੇ ਚੜ੍ਹ ਗਏ ਕਿਸਾਨ !

ਇਸ ਸਿਲਸਿਲੇ ‘ਚ ਸਬ-ਡਿਵੀਜ਼ਨਲ ਅਧਿਕਾਰੀ ਪੁਲਿਸ (ਐੱਸ.ਡੀ.ਓ.ਪੀ.) ਕਮਲ ਸਿੰਘ ਨੇ ਦੱਸਿਆ,”ਇਹ ਵੀਡੀਓ ਅਧੂਰਾ ਹੈ। ਵੀਡੀਓ ‘ਚ ਦਿਖਾਈ ਘਟਨਾ ਤੋਂ ਪਹਿਲਾ ਮਹਿਲਾ ਅਤੇ ਉਸ ਦੀ ਧੀ ਨੇ ਪੁਲਿਸ ਨਾਲ ਕੁੱਟਮਾਰ ਕੀਤੀ ਸੀ, ਜਿਸ ‘ਚ ਪੁਲਿਸ ਮੁਲਾਜ਼ਮ ਬੀਬੀ ਦੇ ਚਿਹਰੇ ‘ਤੇ ਨਹੁੰ ਲੱਗਣ ਨਾਲ ਖੂਨ ਵੀ ਨਿਕਲਿਆ।” ਉਨ੍ਹਾਂ ਕਿਹਾ ਇਹ ਘਟਨਾ ਸੋਮਵਾਰ ਦੀ ਹੈ, ਜਦੋਂ ਕਰੀਬ 11 ਵਜੇ ਪੁਲਿਸ ਨੇ ਇਸ ਮਹਿਲਾ ਅਤੇ ਉਸ ਦੀ ਧੀ ਨੂੰ ਮਾਸਕ ਨਹੀਂ ਪਹਿਨੇ ਹੋਣ ਕਾਰਨ ਬਜ਼ਾਰ ‘ਚ ਰੋਕਿਆ ਅਤੇ ਖੁੱਲ੍ਹੀ ਜੇਲ੍ਹ ਭੇਜਣ ਦੀ ਕਾਰਵਾਈ ਦੌਰਾਨ ਇਹ ਘਟਨਾ ਵਾਪਰੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button