Breaking NewsD5 specialNewsPunjab

ਫੜੇ ਗਏ ਟਰੱਕਾਂ ‘ਚੋਂ ਡੀਜ਼ਲ ਕੱਢਣ ਵਾਲੇ ਪੰਜਾਬ ਪੁਲਿਸ ਦੇ ASI ! (ਵੀਡੀਓ)

ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਟਰੱਕ ‘ਚੋਂ ਡੀਜ਼ਲ ਕੱਢਦੇ ਪੁਲਿਸ ਵਾਲੇ ਨਜ਼ਰ ਆ ਰਹੇ ਹਨ। ਵੀਡੀਓ ਨਸ਼ਰ ਹੋਈ ਤਾਂ ਪੁਲਿਸ ਮਹਿਕਮੇ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕਰਤੂਤ ਕਰਨ ਵਾਲੇ ਪੰਜਾਬ ਪੁਲਿਸ ਦੇ ਦੋ ਏ.ਐੱਸ.ਆਈ ਨਿਕਲੇ, ਜਿੰਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਵਿਭਾਗੀ ਜਾਂਚ ਵੀ ਕੀਤੀ ਜਾ ਰਹੀ ਹੈ।

Read Also ਪੰਜਾਬ ਪੁਲਿਸ ਦੇ ਜਵਾਨਾਂ ਦਾ ਡਰਾਮਾ, ਸ਼ਰਾਬ ਪੀ ਕੇ ਕੀਤਾ ਪਿਸ਼ਾਬ, ਬਣਗੀ ਵੀਡੀਓ

ਵੀਡੀਓ ਅੰਮ੍ਰਿਤਸਰ ਦੇ ਜੰਡਿਆਲਾ ‘ਚ ਤੈਨਾਤ ਪੁਲਿਸ ਅਧਿਕਾਰੀਆਂ ਦੀ ਨਿਕਲੀ ਜਿਸ ਨੇ ਪੂਰੇ ਮਹਿਕਮੇ ਨੂੰ ਸ਼ਰਮਸਾਰ ਕੀਤਾ। ਹਾਲਾਂਕਿ ਵਿਵਾਦਿਤ ਪੁਲਿਸ ਵਾਲਿਆਂ ਦੀਆਂ ਵਧੀਕੀਆਂ। ਅਕਸਰ ਸੁਰਖੀਆਂ ਬਟੋਰਦੀਆਂ ਨੇ ਪਰ ਟਰੱਕਾਂ ‘ਚੋਂ ਡੀਜ਼ਲ ਕੱਢਣ ਦਾ ਕਾਰਨਾਮਾ ਵਾਇਰਲ ਨਾ ਹੁੰਦਾ ਤਾਂ ਸ਼ਾਇਦ ਪੁਲਿਸ ਦੀ ਇਹ ਕਰਤੂਤ ਸਾਹਮਣੇ ਨਾ ਆਉਂਦੀ। ਖੈਰ, ਵਿਭਾਗੀ ਜਾਂਚ ਨਵਾਂ ਮੋੜ ਲਏਗੀ ਜਾਂ ਫੇਰ ਵਰਦੀ ਦਾਗਦਾਰ ਹੋਣ ਤੋਂ ਬਚੇਗੀ ਇਹ ਵੇਖਣਾ ਲਾਜ਼ਮੀ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button