Breaking NewsD5 specialIndiaInternationalNewsPunjab

ਪਾਕਿਸਤਾਨੀ ਕੁੜੀ ਨੇ ਪੰਜਾਬ ‘ਚ ਕਰਾਇਆ ਸੀ ਵਿਆਹ, ਸੋਚ ਵਿਚਾਰ ਕੇ ਸਰਕਾਰ ਨੇ ਲਿਆ ਵੱਡਾ ਫੈਸਲਾ? (ਵੀਡੀਓ)

ਗੁਰਦਾਸਪੁਰ : ਇਹਨਾਂ ਨੂੰ ਮਿਲੋ ਇਹ ਨੇ ਤਾਹਿਰਾ..ਤਾਹਿਰਾ ਮਕਬੂਲ ਜੋ ਕਿ 16 ਸਾਲ ਪਹਿਲਾਂ ਪਾਕਿਸਤਾਨ ਤੋਂ ਭਾਰਤ ਵਿਆਹ ਕਰ ਕੇ ਆਈ ਸੀ। ਸੰਨ 2003 ਦੀ 7 ਦਸੰਬਰ ਨੂੰ ਤਾਹਿਰਾ ਭਾਰਤ ਆਈ, ਜਿਨਾਂ ਨੇ ਗੁਰਦਾਸਪੁਰ ਦੇ ਕਸਬੇ ਕਾਦੀਆ ਦੇ ਰਹਿਣ ਵਾਲੇ ਮਕਬੂਲ ਅਹਿਮਦ ਨਾਲ ਵਿਆਹ ਕੀਤਾ। ਤਾਹਿਰਾ ਨੂੰ ਵਿਆਹੁਣ ਲਈ ਪਹਿਲਾਂ ਮਕਬੂਲ ਨੇ ਪਾਕਿਸਤਾਨ ਜਾਣਾ ਸੀ ਪਰ ਦੋਵੇਂ ਦੇਸ਼ਾਂ ‘ਚ ਉਸ ਸਮੇਂ ਹਾਲਾਤ ਨਾਜ਼ੁਕ ਹੋਏ ਜਿਸ ਕਾਰਨ ਮਕਬੂਲ ਨੂੰ ਵੀਜ਼ਾ ਨਾ ਮਿਲ ਸਕਿਆ। ਇਸੇ ਕਾਰਨ ਉਨਾਂ ਨੂੰ ਵਿਆਹ ਦੀ ਤਾਰੀਕ ਵੀ ਅੱਗੇ ਪਾਉਣੀ ਪਈ ਪਰ ਦੋਵਾਂ ਨੇ ਜਦੋਜਹਿਦ ਜਾਰੀ ਰੱਖੀ। ਫਿਰ ਆਖਿਰਕਾਰ ਤਾਹਿਰਾ ਨੂੰ ਭਾਰਤ ਦਾ ਵੀਜ਼ਾ ਮਿਲਿਆ। ਫਿਰ ਤਾਹਿਰਾ 7 ਦਸੰਬਰ 2003 ਨੂੰ ਤਾਹਿਰਾ ਮਕਬੂਲ ਬਣ ਗਈ ਪਰ ਹੁਣ ਜੋ ਇਸ ਪਰਿਵਾਰ ਲਈ ਖੁਸ਼ੀ ਵਾਲੀ ਗੱਲ ਹੈ ਉਹ ਹੈ ਨਾਗਰਿਕਤਾ।

Read Also ਪਾਕਿਸਤਾਨ ਨੇ ਇੱਕ ਸਾਲ ਲਈ ਹੋਰ ਵਧਾਇਆ ਕਿਰਨ ਬਾਲਾ ਦਾ ਵੀਜ਼ਾ

ਜੀ ਹਾਂ ਪੂਰੇ 16 ਸਾਲਾ ਬਾਅਦ ਪਾਕਿਸਤਾਨ ਦੀ ਤਾਹਿਰਾ ਨੂੰ ਭਾਰਤ ਦੀ ਨਾਗਰਿਕਤਾ ਨਸੀਬ ਹੋਈ ਹੈ। ਹੋਏ ਨਾ ਤੁਸੀਂ ਵੀ ਹੈਰਾਨ 16 ਸਾਲ ਬਾਅਦ ਹੁਣ ਤਾਹਿਰਾ ਵੀ ਭਾਰਤੀ ਮੁਲਕ ਦੀ ਨਾਗਰਿਕ ਬਣ ਗਈ ਹੈ। ਜਿਸ ਕਾਰਨ ਪਰਿਵਾਰ ‘ਚ ਖੁਸ਼ੀ ਦੀ ਲਹਿਰ ਹੈ ਤਾਹਿਰਾ ਆਪਣੀ ਵੋਟ ਨੂੰ ਲੈ ਕੇ ਬੇਹਦ ਖੁਸ਼ ਹੈ ਜਿਸ ਨੂੰ ਲੰਮੇ ਅਰਸੇ ਬਾਅਦ ਵੋਟ ਪਾਉਣ ਦਾ ਹੱਕ ਭਾਰਤ ਸਰਕਾਰ ਨੇ ਦਿੱਤਾ, ਹੁਣ ਉਹ ਪਹਿਲੀ ਵਾਰ 19 ਮਈ ਨੂੰ ਆਪਣੀ ਵੋਟ ਪਾਵੇਗੀ। ਤਾਹਿਰਾ ਦੇ ਪਤੀ ਮਕਬੂਲ ਅਹਿਮਦ ਤੇ ਉਨਾਂ ਦੇ ਬੇਟੀ ਸਮਾਇਰਾ ਵੀ ਨਾਗਰਿਕਤਾ ਮਿਲਣ ਤੋਂ ਬਾਅਦ ਫੂਲੇ ਨਹੀਂ ਸਮਾ ਰਹੇ। ਤਾਹਿਰਾ ਨੂੰ ਭਾਰਤ ਦੀ ਨਾਗਰਿਕਤਾ ਤਾਂ ਮਿਲ ਗਈ ਜੋ ਕਿ ਹੁਣ ਵੋਟ ਵੀ ਪਾਵੇਗੀ।16 ਸਾਲ ਬਾਅਦ ਤਾਹਿਰਾ ਨੂੰ ਇਹ ਮੌਕਾ ਮਿਲਿਆ ਜੋ ਕਿ ਦੇਖਣਾ ਵੀ ਦਿਲਚਸਪ ਹੋਵੇਗਾ ਕਿ ਆਖਿਰ ਤਾਹਿਰਾ ਆਪਣੀ ਪਹਿਲੀ ਵੋਟ ਕਿਸ ਦੇ ਨਾਂ ਪਾਉਂਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button