Breaking NewsD5 specialNewsPunjab

ਸੂਬੇ ‘ਚ ਇੱਕੋਂ ਦਿਨ 217 ਨਵੇਂ ਮਾਮਲੇ 10 ਮੌਤਾਂ

ਚੰਡੀਗੜ੍ਹ : ਦੁਨੀਆ ਭਰ ‘ਚ ਕਹਿਰ ਵਰਤਾਉਣ ਵਾਲਾ ਖ਼ਤਰਨਾਕ ਕੋਰੋਨਾ ਵਾਇਰਸ ਪੰਜਾਬ ਦਾ ਖਹਿੜਾ ਹੀ ਨਹੀਂ ਛੱਡ ਰਿਹਾ। ਪੰਜਾਬ ‘ਚ ਕੋਰੋਨਾਵਾਇਰਸ ਦੇ ਬੀਤੇ ਦਿਨ ਸਭ ਤੋਂ ਜ਼ਿਆਦਾ 217 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲੇਟਿਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 3832 ਹੋ ਗਈ ਹੈ। ਸਰਕਾਰੀ ਬੁਲੇਟਿਨ ਮੁਤਾਬਕ ਅੱਜ ਸੂਬੇ ‘ਚ 9 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚੋਂ 2-2 ਅੰਮ੍ਰਿਤਸਰ ਤੇ ਜਲੰਧਰ ਤੋਂ, 1-1 ਮੋਗਾ, ਬਰਨਾਲਾ, ਸੰਗਰੂਰ, ਪਟਿਆਲਾ, ਤਰਨਤਾਰਨ ‘ਚ ਹੋਈਆਂ ਹਨ।

ਢੱਡਰੀਆਂ ਵਾਲੇ ਤੋਂ ਬਾਅਦ ਹੁਣ ਅਜਨਾਲਾ ਨੇ ਹਰਨਾਮ ਧੁੰਮਾਂ ਨਾਲ ਲਿਆ ਪੰਗਾ,ਆਪਸ ‘ਚ ਹੀ ਲੜੀ ਜਾਂਦੇ ਪੰਥ ਦੇ ਰਖਵਾਲੇ

ਦੂਜੇ ਪਾਸੇ 66 ਹੋਰ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਵੀ ਸੂਚਨਾ ਹੈ। ਜ਼ਿਲ੍ਹਾ ਜਲੰਧਰ ‘ਚ ਇੱਕੋ ਦਿਨ 78 ਮਾਮਲੇ ਸਾਹਮਣੇ ਆਉਣ ਨਾਲ ਹੜਕੰਪ ਮਚ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ 42, ਪਠਾਨਕੋਟ ਤੋਂ 2, ਬਰਨਾਲਾ ਤੋਂ 3, ਹੁਸ਼ਿਆਰਪੁਰ ਤੋਂ 5, ਲੁਧਿਆਣਾ ਤੋਂ 34, ਮੁਕਤਸਰ ਤੋਂ 7, ਬਠਿੰਡਾ ਤੋਂ 5, ਫਾਜ਼ਿਲਕਾ ਤੋਂ 1, ਪਟਿਆਲਾ ਤੋਂ 8, ਮਾਨਸਾ ਤੋਂ 1, ਮੋਹਾਲੀ ਤੋਂ 4, ਫਰੀਦਕੋਟ ਤੋਂ 5, ਫਿਰੋਜ਼ਪੁਰ ਤੋਂ 1, ਗੁਰਦਾਸਪੁਰ ਤੋਂ 2, ਨਵਾਂਸ਼ਹਿਰ 1, ਤਰਨ ਤਾਰਨ 5, ਸੰਗਰੂਰ 12 ਅਤੇ ਕਪੂਰਥਲਾ ਤੋਂ 5 ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਅਨੁਸਾਰ ਬੀਤੇ ਦਿਨ ਸਾਹਮਣੇ ਆਏ ਕੇਸਾਂ ਵਿਚੋਂ 22 ਮਾਮਲਿਆਂ ‘ਚ ਸਰੋਤ ਬਾਹਰੋਂ ਆਈ ਇਨਫੈਕਸ਼ਨ ਹੀ ਹੈ। ਅੱਜ ਸਿਹਤਯਾਬ ਹੋਣ ਵਾਲਿਆਂ ‘ਚ ਅੰਮ੍ਰਿਤਸਰ ਤੋਂ 33, ਗੁਰਦਾਸਪੁਰ ਤੋਂ 3, ਐਸ.ਏ.ਐਸ. ਨਗਰ ਤੋਂ 5, ਪਟਿਆਲਾ ਤੋਂ 1, ਪਠਾਨਕੋਟ ਤੋਂ 18, ਰੋਪੜ ਤੋਂ 1, ਮੁਕਤਸਰ ਤੋਂ 1, ਬਠਿੰਡਾ ਤੋਂ 1, ਫਾਜ਼ਿਲਕਾ ਤੋਂ 2, ਕਪੂਰਥਲਾ ਤੋਂ 1 ਮਰੀਜ਼ ਸ਼ਾਮਿਲ ਹੈ।

ਖੰਨਾ ਪੁਲਿਸ ਫਿਰ ਸਵਾਲਾਂ ਦੇ ਘੇਰੇ ‘ਚ,ਹੁਣ ਆਪਣੇ ਹੀ ਅਫ਼ਸਰ ਨਾਲ ਕੀਤਾ ਧੱਕਾ!

ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਸੂਬੇ ਵਿਚ 2,27,012 ਸ਼ੱਕੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਦਕਿ ਸੂਬੇ ‘ਚ 1104 ਐਕਟਿਵ ਕੇਸ ਹਨ। ਇਸ ਦੇ ਇਲਾਵਾ ਸਿਹਤ ਵਿਭਾਗ ਵਲੋਂ ਆਕਸੀਜਨ ‘ਤੇ 4 ਹੋਰ ਮਰੀਜ਼ ਰੱਖੇ ਗਏ ਹਨ, ਜਿਨ੍ਹਾਂ ਵਿਚ 2 ਅੰਮ੍ਰਿਤਸਰ ਤੋਂ ਤੇ 2 ਜਲੰਧਰ ਤੋਂ ਸ਼ਾਮਿਲ ਹਨ। ਹੁਣ ਆਕਸੀਜਨ ‘ਤੇ ਰੱਖੇ ਕੁੱਲ ਮਰੀਜ਼ਾਂ ਦੀ ਗਿਣਤੀ 27 ਤੇ ਵੈਂਟੀਲੇਟਰ ‘ਤੇ ਰੱਖੇ ਮਰੀਜ਼ਾਂ ਦੀ ਗਿਣਤੀ 4 ਹੋ ਗਈ ਹੈ। ਸਿਹਤ ਵਿਭਾਗ ਅਨੁਸਾਰ ਹੁਣ ਤੱਕ ਕੁੱਲ 2636 ਮਰੀਜ਼ ਕੋਰੋਨਾ ਖ਼ਿਲਾਫ਼ ਜੰਗ ਜਿੱਤ ਕੇ ਤੰਦਰੁਸਤ ਹੋ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button