UncategorizedBreaking NewsD5 specialInternationalNews

ਸੂਡਾਨ ਕਾਰਖਾਨੇ ‘ਚ ਧਮਾਕਾ, 18 ਭਾਰਤੀਆਂ ਸਮੇਤ 23 ਦੀ ਮੌਤ

ਸੂਡਾਨ : ਸੂਡਾਨ ‘ਚ ਚੀਨੀ ਮਿੱਟੀ ਦੇ ਕਾਰਖਾਨੇ ‘ਚ ਇੱਕ ਐੇਲੀਪੀਜੀ ਟੈਂਕਰ ‘ਚ ਵਿਸਫੋਟ ਹੋਣ ਨਾਲ 23 ਲੋਕਾਂ ਦੀ ਮੌਤ ਹੋ ਗਈ ਜਿਸ ਵਿੱਚ 18 ਭਾਰਤੀ ਸ਼ਾਮਿਲ ਹਨ। ਹਾਦਸੇ ‘ਚ 130 ਤੋਂ ਜਿਆਦਾ ਲੋਕ ਜਖ਼ਮੀ ਹੋਏ ਹਨ। ਸੂਡਾਨ ਵਿੱਚ ਭਾਰਤੀ ਦੂਤਾਵਾਸ ਨੇ ਮੰਗਲਵਾਰ ਨੂੰ ਹੋਈ ਘਟਨਾ ‘ਚ ਭਾਰਤੀਆਂ ਦੇ ਮਾਰੇ ਜਾਣ ਦੀ ਸੂਚਨਾ ਦਿੱਤੀ।

Read also…ਜੰਮੂ ਦੇ ਬੱਸ ਅੱਡੇ ਤੇ ਧਮਾਕਾ, ਕਈ ਲੋਕ ਜਖ਼ਮੀ

ਹਾਲਾਂਕਿ ਉਸਨੇ ਲਾਸ਼ਾਂ ਦੀ ਗਿਣਤੀ ਦੇ ਬਾਰੇ ਨਹੀਂ ਦੱਸਿਆ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਸ ਬਾਰੇ ‘ਚ ਜਾਣਕਾਰੀ ਦਿੰਦੇ ਹੋਏ ਕਿਹਾ, ਸਾਨੂੰ ਹੁਣੇ ਇਹ ਦੁਖਦ ਸੂਚਨਾ ਮਿਲੀ ਹੈ। ਸੂਡਾਨ ਦੀ ਰਾਜਧਾਨੀ ਖਾਰਤੋਮ ਦੇ ਬਾਹਰੀ ਖੇਤਰ ‘ਚ ‘ਸਾਲੂਮੀ’ ਨਾਮ ਦੀ ਟਾਇਲ ਬਣਾਉਣ ਵਾਲੀ ਫੈਕਟਰੀ ਵਿੱਚ ਵੱਡਾ ਧਮਾਕਾ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਕਾਫ਼ੀ ਦੁੱਖ ਦੇ ਨਾਲ ਦੱਸਣਾ ਪੈ ਰਿਹਾ ਹੈ ਕਿ ਇਸ ਵਿੱਚ ਕੁਝ ਭਾਰਤੀਆਂ ਨੇ ਵੀ ਆਪਣੀ ਜਾਨ ਗਵਾ ਦਿੱਤੀ ਹੈ। ਜਦੋਂ ਕਿ ਕਈ ਗੰਭੀਰ ਰੂਪ ‘ਚ ਜਖ਼ਮੀ ਹਨ। ਦੂਤਾਵਾਸ ਨੇ ਦੱਸਿਆ ਕਿ ਕਾਰਖਾਨੇ ‘ਚ 50 ਤੋਂ ਜਿਆਦਾ ਭਾਰਤੀ ਕੰਮ ਕਰਦੇ ਹਨ।

sudan 2 1

ਸੂਡਾਨ ਸਰਕਾਰ ਨੇ ਕਿਹਾ ਕਿ ਘਟਨਾ ‘ਚ 23 ਲੋਕਾਂ ਦੀ ਮੌਤ ਹੋ ਗਈ ਅਤੇ 130 ਤੋੋਂ ਜਿਆਦਾ ਲੋਕ ਜਖਮੀ ਹੋ ਗਏ। ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਘਟਨਾ ਸਥਲ ‘ਤੇ ਸੁਰੱਖਿਆ ਲਈ ਜ਼ਰੂਰੀ ਸਮੱਗਰੀ ਨਹੀਂ ਸੀ। ਸਰਕਾਰ ਨੇ ਕਿਹਾ ਕਿ ਉੱਥੇ ਜਲਨਸ਼ੀਲ ਪਦਾਰਥਾਂ ਦਾ ਅਣ-ਉਚਿਤ ਤਰੀਕੇ ਨਾਲ ਭੰਡਾਰ ਇਕੱਠਾ ਸੀ ਜਿਸਦੇ ਨਾਲ ਅੱਗ ਫੈਲ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button