Breaking NewsD5 specialEntertainmentNewsSports

ਕੋਵਿਡ ਦੌਰਾਨ ਮਾਂ ਬਣੀਆਂ ਔਰਤਾਂ ਨੂੰ ਗੀਤਾ ਬਸਰਾ ਦੀ ਸਲਾਹ

ਮੁੰਬਈ : ਕ੍ਰਿਕੇਟਰ – ਪਤੀ ਹਰਭਜਨ ਸਿੰਘ ਦੇ ਨਾਲ ਆਪਣੇ ਦੂਜੇ ਬੱਚੇ ਦੀ ਉਂਮੀਦ ਕਰ ਰਹੀ ਅਦਾਕਾਰਾ ਗੀਤਾ ਬਸਰਾ ਦਾ ਮੰਨਣਾ ਹੈ ਕਿ ਗਰਭਵਤੀ ਔਰਤਾਂ ਨੂੰ ਕੋਵਿਡ ਦਾ ਟੀਕਾ ਲਗਵਾਉਣ ‘ਤੇ ਉਚਿਤ ਸਰਕਾਰੀ ਦਿਸ਼ਾ ਨਿਦੇਰਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ। ਗੀਤਾ ਜੋ ਅਕਸਰ ਮਾਤਾ – ਪਿਤਾ ਅਤੇ ਔਰਤਾਂ ਦੀ ਸਿਹਤ ਦੇ ਬਾਰੇ ‘ਚ ਗੱਲਾਂ ਕਰਦੀ ਹੈ, ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਸਰਕਾਰ ਇਹ ਘੋਸ਼ਣਾ ਨਹੀਂ ਕਰਦੀ ਕਿ ਮਾਤਾਵਾਂ ਲਈ ਇਹ ਸੁਰੱਖਿਅਤ ਹੈ, ਉਦੋਂ ਤੱਕ ਕਿਸੇ ਨੂੰ ਵੀ ਗਲਤ ਤਰੀਕੇ ਨਾਲ ਫ਼ੈਸਲਾ ਨਹੀਂ ਲੈਣਾ ਚਾਹੀਦਾ ਹੈ।

26 ਮਈ ਦੇ ਐਲਾਨ ਤੋਂ ਪਹਿਲਾਂ ਕਿਸਾਨਾਂ ਨੇ ਕਰਲੀ ਵੱਡੀ ਮੀਟਿੰਗ,ਸਰਕਾਰ ਨੂੰ ਪਾਤੀ ਬਿਪਤਾ

ਗੀਤਾ ਦਾ ਸੋਸ਼ਲ ਮੀਡੀਆ ਅਕਾਊਂਟ ਬਹੁਤ ਸਾਰੀਆਂ ਉਂਮੀਦਾਂ ਕਰਨ ਵਾਲੀਆਂ ਮਾਤਾਵਾਂ ਦੇ ਸੰਦੇਸ਼ਾਂ ਨਾਲ ਭਰਿਆ ਹੋਇਆ ਹੈ ਕੀ ਉਨ੍ਹਾਂ ਨੂੰ ਕੋਵਿਡ ਦਾ ਟੀਕਾ ਲੁਗਵਾਉਣਾ ਚਾਹੀਦਾ ਹੈ। ਉਸੇ ‘ਤੇ ਟਿੱਪਣੀ ਕਰਦੇ ਹੋਏ,ਗੀਤਾ ਕਹਿੰਦੀ ਹੈ, ‘‘ਟੀਕਾਕਰਣ ਇੱਕ ਅਜਿਹੀ ਚੀਜ ਹੈ ਜੋ ਸਾਡੇ ਸਾਰਿ ਲਈ ਨਵੀਂ ਹੈ। ਇਹ ਇੱਕ ਸਚਾਈ ਹੈ ਕਿ ਵੈਕਸੀਨ ਵਾਇਰਸ ਨੂੰ ਦੂਰ ਰੱਖਣ ‘ਚ ਮਦਦ ਕਰਦਾ ਹੈ , ਪਰ ਨਾਲ ਹੀ ਕਈ ਡਾਕਟਰ ਮਾਂ ਬਨਣ ਵਾਲੀਆਂ ਔਰਤਾਂ ਨੂੰ ਸਲਾਹ ਦੇ ਰਹੇ ਹਨ। ਸਰਕਾਰੀ ਦਿਸ਼ਾ – ਨਿਦੇਰਸ਼ਾਂ ਅਤੇ ਮੈਡੀਕਲ ਸੰਸਥਾਵਾਂ ਦਾ ਸੁਝਾਅ ਹੈ ਕਿ ਜਣੇਪਾ ਕਰਵਾਉਣ ਵਾਲੀਆਂ ਅਤੇ ਗਰਭਵਤੀ ਔਰਤਾਂ ਨੂੰ ਟੀਕਾ ਨਹੀਂ ਲੈਣਾ ਚਾਹੀਦਾ। ’’

ਲੱਗ ਗਿਆ ਆਕਸੀਜਨ ਪਲਾਂਟ , ਕੋਰੋਨਾ ਮਰੀਜਾਂ ਲਈ ਨਵੀਂ ਉਮੀਦ ,ਸਰਕਾਰ ਦੀ ਹੋਈ ਬੱਲੇ-ਬੱਲੇ !

ਗੀਤਾ, ਜੋ ‘ਦ ਟ੍ਰੇਨ’ , ‘ਮਿਸਟਰ ਜੋ ਕਾਰਵਾਲਹੋ’ ਵਰਗੀਆਂ ਫਿਲਮਾਂ ਦਾ ਹਿੱਸਾ ਰਹੀ ਹੈ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਵੀ ਸਰਕਾਰ ਵੱਲੋਂ ਸਪੱਸ਼ਟ ਦਿਸ਼ਾ ਨਿਰਦੇਸ਼ ਦੇਣ ਦਾ ਇੰਤਜ਼ਾਰ ਕਰ ਰਹੀ ਹੈ। ‘‘ਹੁਣ ਤੱਕ ਜਣੇਪਾ ਕਰਵਾਉਣ ਵਾਲੀਆਂ ਅਤੇ ਗਰਭਵਤੀ ਔਰਤਾਂ ‘ਤੇ ਟੀਕੇ ਦੇ ਪ੍ਰਭਾਵਾਂ ‘ਤੇ ਸਮਰੱਥ ਪ੍ਰਮਾਣ ਅਤੇ ਅਧਿਐਨ ਨਹੀਂ ਕੀਤਾ ਗਿਆ ਹੈ। ਮੈਨੂੰ ਡਾਕਟਰਾਂ ਨੇ ਵੀ ਅਜੇ ਵੈਕਸੀਨ ਨਾ ਲੈਣ ਦੀ ਸਲਾਹ ਦਿੱਤੀ ਹੈ ਅਤੇ ਮੈਂ ਮਾਤਾਵਾਂ ਨੂੰ ਪਰਹੇਜ ਕਰਨ ਦਾ ਅਪੀਲ ਕਰਾਂਗੀ ਜਦੋਂ ਤੱਕ ਸਾਡੇ ਕੋਲ ਇਸ ਸਬੰਧ ‘ਚ ਸਰਕਾਰ ਵੱਲੋਂ ਕੋਈ ਹੋਰ ਘੋਸ਼ਣਾ ਨਹੀਂ ਹੁੰਦੀ ਹੈ। ’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button