Breaking NewsD5 specialEntertainmentNewsPunjabTop News

ਸੁਰਾਂ ਦੇ ਬਾਦਸ਼ਾਹ Sardool Sikander ਦੀ ਅੱਜ ਅੰਤਮ ਅਰਦਾਸ

ਖੰਨਾ : ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਅੱਜ ਅੰਤਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੈ। ਦੱਸ ਦਈਏ ਕਿ ਇਹ ਸਮਾਗਮ ਅੱਜ (ਐਤਵਾਰ) ਸਵੇਰੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਚੱਲੇਗਾ। ਜੋਕਿ ਸਥਾਨ ਮੰਡੀ ਜੀਟੀ ਰੋਡ ਖੰਨਾ ਵਿਖੇ ਉਨ੍ਹਾਂ ਦੇ ਘਰ ‘ਚ ਰੱਖਿਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਸਰਦੂਲ ਸਿਕੰਦਰ ਦੇ ਬੇਟੇ ਨਾਲ ਗੱਲ ਬਾਤ ਅਲਾਪ ਸਿਕੰਦਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰ ਦਿੱਤੀ ਹੈ।

ਪ੍ਰਧਾਨ ਮੰਤਰੀ ਕਰੇਗਾ ਕਿਸਾਨਾਂ ਨਾਲ ਮੀਟਿੰਗ?ਰੋਡ ਬੰਦ ਕਰਨ ਤੋਂ ਬਾਅਦ ਝੁਕੀ ਕੇਂਦਰ ਸਰਕਾਰ!

ਜਿਵੇਂ ਕਿ ਸਭ ਨੂੰ ਪਤਾ ਹੀ ਕਿ ਸਰਦੂਲ ਸਿਕੰਦਰ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਆਖਰੀ ਸਾਂਸ ਲਈ ਸਨ। ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਬਾਅਦ ਉਨ੍ਹਾਂ ਦਾ ਕਿਡਨੀ ਸਮੇਤ ਕਈ ਬਿਮਾਰੀਆਂ ਦਾ ਇਲਾਜ਼ ਚੱਲ ਰਿਹਾ ਸੀ। 15 ਅਗਸਤ, 1961 ਨੂੰ ਜੰਮੇ ਸਿਕੰਦਰ ਆਪਣੇ ਪਿੱਛੇ ਸੰਗੀਤ ਦੀ ਇੱਕ ਖੁਸ਼ਹਾਲ ਵਿਰਾਸਤ ਛੱਡ ਗਏ ਹਨ। ਉਹ ‘ਇੱਕ ਚਰਖਾ ਗਲੀ ਦੇ ਵਿਚ ਢਾ ਲਿਆ’ ਅਤੇ ‘ਸਾਨੁ ਇਸ਼ਕ ਬਰਾਂਡੀ ਚਾਰ ਗਈ’ ਵਰਗੇ ਗੀਤਾਂ ਲਈ ਮਸ਼ਹੂਰ ਹਨ। ਉਨ੍ਹਾਂ ਨੇ 1980 ਦੇ ਦਸ਼ਕ ਦੀ ਸ਼ੁਰੂਆਤ ਵਿੱਚ ਐਲਬਮ ‘ਰੋਡਵੇਜ ਦਿੱਤੀ ਲਾਰੀ’ ਦੇ ਨਾਲ ਰੇਡੀਓ ਅਤੇ ਟੈਲੀਵਿਜ਼ਨ ‘ਤੇ ਆਪਣੀ ਪਹਿਲੀ ਪੇਸ਼ਕਾਰੀ ਦਿੱਤੀ ਸੀ। ਸਿਕੰਦਰ ਨੇ ‘ਜੱਗਾ ਡਾਕੂ’ ਸਮੇਤ ਕੁੱਝ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ। ਸਿਕੰਦਰ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਤੇ 2 ਬੇਟੇ – ਸਾਰੰਗ ਅਤੇ ਅਲਾਪ ਹਨ।

 

View this post on Instagram

 

A post shared by Alaap Sikander (@alaapsikander)

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button