Breaking NewsD5 specialNewsPoliticsPunjab

ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ! 600 ਡੈਲੀਗੇਟਸ ਦਾ ਇੱਕ ਮੱਤ

ਅੰਮ੍ਰਿਤਸਰ : ਅੱਜ 14 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ ਸੈਸ਼ਨ ਹੋਵੇਗਾ। ਜਿੱਥੇ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਵੀ ਹੋਣੀ ਹੈ। ਸੂਤਰਾਂ ਮੁਤਾਬਕ ਸੁਖਬੀਰ ਸਿੰਘ ਬਾਦਲ ਨੂੰ ਹੀ ਮੁੜ ਪਾਰਟੀ ਪ੍ਰਧਾਨ ਚੁਣੇ ਜਾਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ ਸੈਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡਕੁਆਰਟਰਜ਼ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗਾ।

ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ! 600 ਡੈਲੀਗੇਟਸ ਦਾ ਇੱਕ ਮੱਤ

ਆਪਣੀ ਪਾਰਟੀ ਦੀ ਮੈਂਬਰਸ਼ਿਪ ਵਧਾਉਣ ਤੋਂ ਬਾਅਦ ਹੁਣ ਸਮੁੱਚੇ ਪੰਜਾਬ ਵਿੱਚ ਜ਼ਿਲ੍ਹਾ ਪੱਧਰ ‘ਤੇ ਡੈਲੀਗੇਟ ਚੁਣੇ ਜਾ ਰਹੇ ਹਨ। ਇਸ ਮੈਂਬਰਸ਼ਿਪ ਮੁਹਿੰਮ ਲਈ ਜ਼ਿਲ੍ਹਾ ਨਿਗਰਾਨ ਇਹ ਕੰਮ ਕਰ ਰਹੇ ਹਨ। ਅੱਜ ਹੋਣ ਵਾਲੇ ਇਸ ਸੈਸ਼ਨ ’ਚ ਪੰਜਾਬ ਤੇ ਹੋਰਨਾਂ ਸੂਬਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ 600 ਤੋਂ ਵੱਧ ਡੈਲੀਗੇਟਾਂ ਦੇ ਪੁੱਜਣ ਦੀ ਆਸ ਹੈ।

ਸ਼੍ਰੋਮਣੀ ਅਕਾਲੀ ਦਲ ਦਾ ਟੁੱਟੇਗਾ ਕਬਜ਼ਾ ? ਸਮੂਹ ਜਥੇਬੰਦੀਆਂ ਮਨਾਉਣਗੀਆਂ ਸਥਾਪਨਾ ਦਿਵਸ !

ਟਕਸਾਲੀਆਂ ‘ਤੇ ਤਿੱਖੇ ਹਮਲੇ ਕਰਦਿਆਂ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾਂ ਪਾਰਟੀ ਦਾ ਪ੍ਰਧਾਨ ਕੌਣ ਹੋਵੇਗਾ ਬਾਰੇ ਅਸਿੱਧੇੇ ਤੌਰ ‘ਤੇ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ। ਜ਼ਿਕਰਯੋਗ ਹੈ ਕਿ ਅੱਜ ਦੁਪਿਹਰ 1 ਵਜੇ ਹੋਣ ਵਾਲੀ ਡੈਲੀਗੇਟ ਮੀਟਿੰਗ ਤੋਂ ਬਾਅਦ ਅਕਾਲੀਦਲ ਨੂੰ ਨਵਾਂ ਪ੍ਰਧਾਨ ਮਿਲ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button