Breaking NewsD5 specialNewsPoliticsPunjab

ਨੌਜਵਾਨਾਂ ਨੂੰ ਹੁਣ ਮਿਲਣਗੇ ਸਮਾਰਟ ਫੋਨ! ਕੈਪਟਨ ਦੇ ਵਿਧਾਇਕ ਹੀ ਕਰ ਰਹੇ ਨੇ ਟਿੱਚਰਾਂ! (ਵੀਡੀਓ)

ਸਾਨੂੰ ਯਕੀਨ ਹੈ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਵਿੱਚ ਕਾਫੀ ਕੁਝ ਜਾਨਣ ਲਈ ਵਲਵਲੇ ਆ ਰਹੇ ਹੋਣਗੇ। ਚਲੋ ਇਸ ਖ਼ਬਰ ਦੇ ਵਿਸਥਾਰ ਵੱਲ ਚਲਦੇ ਹਾਂ। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਫਿਰ ਗਰਮਾ-ਗਰਮ ਰਿਹਾ। ਉਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਇੱਕ ਅਜਿਹਾ ਭਾਣਾ ਵਾਪਰਿਆ ਜਿਸ ਨੂੰ ਵੇਖਣ ਤੋਂ ਬਾਅਦ ਲੋਕਾਂ ਨੇ ਸਰਕਾਰ ਦੀ ਨੀਅਤ ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਨੇ।

Read Also ਕਾਂਗਰਸ ਤੋਂ ਪਹਿਲਾਂ ‘ਆਪ’ ਨੇ ਵੰਡੇ ਸਮਾਰਟ ਫੋਨ, ਕੈਪਟਨ ਸਿਰਹਾਣੇ ਹੇਠ ਮੂੰਹ ਦੇ ਕੇ ਸੁੱਤਾ!

ਹੋਇਆ ਇੰਝ ਕਿ ਜਿਉਂ ਹੀ ਪੱਤਰਕਾਰ ਨੇ ਵਿਧਾਨ ਸਭਾ ‘ਚੋਂ ਬਾਹਰ ਨਿੱਕਲੇ ਮੁੱਖ ਮੰਤਰੀ ਨੂੰ ”ਸਮਾਰਟ ਫੋਨ ਕਦੋਂ ਵੰਡੋਗੇ”, ਵਾਲਾ ਸਵਾਲ ਪੁੱਛਿਆ ਤਾਂ ਉਨ੍ਹਾਂ ਦੇ ਪਿੱਛੇ ਖੜ੍ਹੇ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਅਤੇ ਨਵਤੇਜ ਸਿੰਘ ਚੀਮਾਂ ਦੀ ਹਾਸੀ ਨਿੱਕਲ ਗਈ। ਜੋ ਕਿ ਕੈਮਰੇ ਦੀ ਅੱਖ ਨੇ ਹੂ-ਬ-ਹੂ ਕੈਦ ਕਰ ਲਈ। ਸੱਚਾਈ ਕੀ ਹੈ ਇਹ ਤਾਂ ਹੱਸਣ ਵਾਲੇ ਦੋਵੇਂ ਵਿਧਾਇਕ ਬੇਹਤਰ ਦੱਸ ਸਕਦੇ ਹਨ ਪਰ ਜੇਕਰ ਇਹ ਹਾਸੀ ਵਾਲੀ ਗੱਲ ਕੈਪਟਨ ਅਮਰਿੰਦਰ ਸਿੰਘ ਹੁਰਾਂ ਦੇ ਧਿਆਨ ਵਿੱਚ ਆ ਗਈ ਤਾਂ ਅਜਿਹਾ ਹੋ ਸਕਦਾ ਹੈ ਕਿ ਉਹ ਅੱਗੇ ਤੋਂ ਅਜਿਹੇ ਵਿਧਾਇਕ ਨਾਲ ਰੱਖਣ ਜਿੰਨ੍ਹਾਂ ਨੂੰ ਅਜਿਹੇ ਸਵਾਲਾਂ ਦੇ ਜਵਾਬ ਦਿੰਦਿਆਂ ਹਾਸੀ ਨਾ ਆਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button