Breaking NewsD5 specialNewsPunjab

ਕਾਂਗਰਸ ਤੋਂ ਪਹਿਲਾਂ ‘ਆਪ’ ਨੇ ਵੰਡੇ ਸਮਾਰਟ ਫੋਨ, ਕੈਪਟਨ ਸਿਰਹਾਣੇ ਹੇਠ ਮੂੰਹ ਦੇ ਕੇ ਸੁੱਤਾ!

ਲੁਧਿਆਣਾ : ਜੋ ਕਿਹਾ, ਨਾ ਕੀਤਾ ਨਾ ਕਰਾਇਆ, ਕੈਪਟਨ ਸਮਾਰਟ ਫੋਨ ਲੈ ਕੇ ਆਇਆ, ਇਹ ਕਹਿਣਾ ਹੈ ਪੰਜਾਬ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਦਾ, ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਨੌਜਾਵਨਾਂ ਨਾਲ ਕਈ ਵਾਅਦੇ ਕੀਤੇ। ਜਿਨ੍ਹਾਂ ਵਿੱਚੋਂ ਇੱਕ ਸੀ ਹਰ ਨੌਜਵਾਨ ਨੂੰ ਇੱਕ ਸਮਾਰਟ ਫੋਨ ਦਾ ਵਾਅਦਾ ਪਰ ਸਰਕਾਰ ਬਣਨ ਤੋਂ ਕਰੀਬ ਡੇਢ ਸਾਲ ਬਾਅਦ ਵੀ ਨੌਜਵਾਨਾਂ ਨੂੰ ਨਾ ਤਾਂ ਸਮਾਰਟ ਫੋਨ ਹੀ ਮਿਲੇ ਅਤੇ ਨਾ ਹੀ ਸਮਾਰਟ ਫੋਨ ਦੇਣ ਦੀ ਕੋਈ ਗੱਲ ਕੀਤੀ ਜਾ ਰਹੀ ਹੈ। ਜਿਸ ਦੇ ਰੋਸ ਵੱਜੋਂ ਆਮ ਆਦਮੀ ਪਾਰਟੀ ਲੁਧਿਆਣਾ ਵੱਲੋਂ ਨਕਲੀ ਸਮਾਰਟ ਫੋਨ ਵੰਡੇ ਗਏ।

Read Also ਵਾਅਦਿਆਂ ਦੀ ਪੰਡ ਭਾਰੀ ਕੀ ਕਰੇ ਸਰਕਾਰ ਵਿਚਾਰੀ?

ਆਪ ਆਗੂਆਂ ਮੁਤਾਬਕ ਕੈਪਟਨ ਸਰਕਾਰ ਨੇ ਝੂਠ ਬੋਲ ਕੇ ਸੱਤਾ ਤੇ ਕਬਜ਼ਾ ਕੀਤਾ ਹੈ ਅਤੇ ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਨੌਜਵਾਨ ਆਪਣੇ ਸਮਾਰਟ ਫੋਨ ਉਡੀਕ ਰਹੇ ਹਨ ਪਰ ਮੁੱਖ ਮੰਤਰੀ ਅਪਾਣੇ ਵਿਦੇਸ਼ੀ ਟੂਰਾਂ ਵਿੱਚ ਬਿਜੀ ਹੈ। ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਦਾਅਵਾ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੀ ਨੌਜਵਾਨਾਂ ਦੇ ਹੱਥਾਂ ਵਿੱਚ ਸਮਾਰਟ ਫੋਨ ਦੀ ਬਜਾਇ ਸਿਰਫ ਨਿਰਾਸ਼ਾ ਹੀ ਆਈ ਹੈ। ਲਿਹਾਜ਼ਾ ਕਿਤੇ ਨਾ ਕਿਤੇ ਕੈਪਟਨ ਸਰਕਾਰ ਫੋਨ ਦੇਣ ਦੇ ਵਾਅਦੇ ਤੇ ਪੁੱਠੀ ਫਸਦੀ ਨਜ਼ਰ ਆ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button