Breaking NewsD5 specialNewsPoliticsPunjab

ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਆਈ.ਟੀ. ਵਿੰਗ ਦੇ ਜੋਨ ਵਾਈਜ਼ ਕੋਆਰਡੀਨੇਟਰਾਂ ਦਾ ਐਲਾਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਆਈ.ਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਆਈ.ਟੀ. ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਜੋਨ ਕੋਆਰਡੀਨੇਟਰਾਂ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਵਿੱਚ ਬਾਦਲ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਪਾਰਟੀ ਦੇ ਆਈ.ਟੀ. ਵਿੰਗ ਵਿੱਚ ਕੰਮ ਕਰ ਰਹੇ ਮਿਹਨਤੀ ਨੌਜਵਾਨਾਂ ਨੂੰ ਜੋਨ ਵਾਈਜ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।

ਆਹ ਚੱਕੋ!ਸ਼ਿਵ ਸੈਨਾ ਨੇ ਮਾਰਿਆ ਨਵਤੇਜ ਗੱਗੂ ਦੇ ਹੱਕ ‘ਚ ਲਲਕਾਰਾ!ਪੁਲਿਸ ਵੀ ਹੋ ਗਈ ਸੋਚਣ ‘ਤੇ ਮਜਬੂਰ!ਹੋਵੇਗੀ ਰਿਹਾਈ?

ਉਹਨਾਂ ਦੱਸਿਆ ਕਿ ਜਿਹਨਾਂ ਨੌਜਵਾਨਾਂ ਨੂੰ ਜੋਨ ਵਾਈਜ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ‘ਚ ਪ੍ਰਭਪ੍ਰੀਤ ਸਿੰਘ ਪੰਡੋਰੀ ਨੂੰ ਮਾਝਾ ਜੋਨ ਦਾ ਕੋਆਰਡੀਨੇਟਰ, ਗੁਰਪ੍ਰੀਤ ਸਿੰਘ ਖਾਲਸਾ ਨੂੰ ਦੋਆਬਾ ਜੋਨ ਦਾ ਕੋਆਰਡੀਨੇਟਰ, ਜਸਪ੍ਰੀਤ ਸਿੰਘ ਮਾਨ ਨੂੰ ਮਾਲਵਾ ਜੋਨ 1 ਦਾ ਕੋਆਰਡੀਨੇਟਰ, ਗਗਨਦੀਪ ਸਿੰਘ ਪੰਨੂ ਨੂੰ ਮਾਲਵਾ ਜੋਨ 2 ਦਾ ਕੋਆਰਡੀਨੇਟਰ, ਬਲਰਾਜ ਸਿੰਘ ਭੱਠਲ ਨੂੰ ਮਾਲਵਾ ਜੋਨ 3 ਦਾ ਕੋਆਰਡੀਨੇਟਰ ਅਤੇ ਅਨੂਪਦੀਪ ਸਿੰਘ ਕੁਲਾਰ ਨੂੰ ਲੋਕ ਸਭਾ ਹਲਕਾ ਬਠਿੰਡਾ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button