Breaking NewsD5 specialNewsPunjabTop News

Patiala ‘ਚ ਬਣਿਆ ਫਿਲਮੀ ਸੀਨ

ਪਟਿਆਲਾ : ਸੂਬੇ ਦੀ ਸੁਰੱਖਿਆ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਹੁਣ ਨਵਾਂ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ, ਜਿਥੇ ਪਿੰਡ ਦੌਣ ਕਲਾਂ ਦੇ ਰਹਿਣ ਵਾਲੇ ਨੌਜਵਾਨ ਦਾ ਅੱਧੀ ਰਾਤ ਨੂੰ ਕਈ ਨੌਜਵਾਨਾਂ ਵੱਲੋਂ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਸ਼ਹਿਰ ਪਟਿਆਲਾ ‘ਚ ਸਨਸਨੀ ਫੈਲ ਗਈ, ਲੋਕਾਂ ਦੇ ਮਨਾਂ ‘ਚ ਭਾਰੀ ਡਰ ਹੈ ਕਿਉਂਕਿ ਆਏ ਦਿਨ ਅਜਿਹੀਆਂ ਵੱਡੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।

CM ਮਾਨ ਨੇ ਲਗਾਈ Task Force, ਗੈਂਗਸਟਰਾਂ ਤੋਂ ਮਜੀਠੀਆ ਨੂੰ ਖਤਰਾ ? | D5 Channel Punjabi

ਪੁਲਿਸ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ ‘ਚ ਹੈ ਪਰ ਜਦੋ ਇਸ ਘਟਨਾ ਸਬੰਧੀ ਸਾਡੇ ਸਾਹਿਯੋਗੀ ਪੱਤਰਕਾਰ ਵੱਲੋ ਸੀਨੀਅਰ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਸਾਡੇ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਗੋਲੀਆਂ ਚਲਾਉਣ ਵਾਲਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਦੱਸ ਦਈਏ ਪੰਜਾਬ ਸਰਕਾਰ ਤੇ ਵੱਡੇ ਸਵਾਲ ਖੜੇ ਹੋ ਰਹੇ ਹਨ ਕਿਉਂਕਿ ਆਏ ਦਿਨ ਦਿਨ –ਦਿਹਾੜੇ ਗੋਲੀਆ ਚੱਲ ਰਹੀਆਂ ਹਨ। ਗੈਂਗਸਟਰਾਂ ਨੂੰ ਪੁਲਿਸ ਦਾ ਡਰ ਨਹੀਂ ਰਿਹਾ, ਜਿਸ ਦੇ ਚੱਲਦਿਆ ੳਹ ਹਰ ਦਿਨ ਕਿੰਨੀਆਂ ਹੀ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button