Breaking NewsD5 specialNewsPoliticsPunjab

ਸੁਖਬੀਰ ਬਾਦਲ ਨੂੰ ਮਿਲੇਗਾ ਸੁਖਬੀਰ ਸਿੰਘ ਅਮਲੀ ਦਾ ਖ਼ਿਤਾਬ ? (ਵੀਡੀਓ)

ਜ਼ੀਰਾ : ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਹਲਕਾ ਜ਼ੀਰਾ ‘ਚ ਵਰਕਰਾਂ ਨਾਲ ਮੀਟਿੰਗ ਲਈ ਪੁੱਜੇ ਤਾਂ ਇਸ ਮੀਟਿੰਗ ਤੋਂ ਪਹਿਲਾਂ ਹੀ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਡੋਪ ਟੈਸਟ ਦਾ ਚੈਲੰਜ ਪੂਰਾ ਕਰਨ ਲਈ ਇੱਕ ਬੂਥ ਲਾ ਕੇ ਸੁਖਬੀਰ ਬਾਦਲ ਦਾ ਇੰਤਜ਼ਾਰ ਕਰਨ ਲੱਗੇ। ਇਸ ਦੌਰਾਨ ਕੁਲਬੀਰ ਜ਼ੀਰਾ ਨੇ ਆਪਣਾ ਡੋਪ ਟੈਸਟ ਕਰਵਾ ਕੇ ਖੁਦ ਨੂੰ ਨਸ਼ਾ ਮੁਕਤ ਸਾਬਤ ਕਰ ਦਿੱਤਾ। ਕੁਲਬੀਰ ਜ਼ੀਰਾ ਵੱਲੋਂ ਡੋਪ ਟੈਸਟ ਦਾ ਇਹ ਚੈਲੰਜ ਸੁਖਬੀਰ ਬਾਦਲ ਦੇ ਉਸ ਬਿਆਨ ਤੋਂ ਬਾਅਦ ਰੱਖਿਆ ਗਿਆ ਸੀ। ਜਿਸ ਵਿੱਚ ਸੁਖਬੀਰ ਬਾਦਲ ਨੇ ਜ਼ੀਰਾ ਨੂੰ ਨਸ਼ੇੜੀ ਕਹਿ ਕੇ ਸੰਬੋਧਨ ਕੀਤਾ ਸੀ, ਕੁਲਬੀਰ ਜ਼ੀਰਾ ਨੇ ਹੁਣ ਸੁਖਬੀਰ ਬਾਦਲ ਨੂੰ ਡੋਪ ਟੈਸਟ ਕਰਵਾਉਣ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਹੈ।

Read Also ਸੁਖਬੀਰ ਬਾਦਲ ਕਰਵਾਉਣਗੇ ਡੋਪ ਟੈਸਟ? 5 ਸਵਾਲਾਂ ਨੇ ਲੁੱਟੀ ਸੁਖਬੀਰ ਦੀ ਨੀਂਦ!

ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਇਸ ਟੈਸਟ ਅਤੇ ਚੈਲੰਜ ਤੋਂ ਬੇਖਬਰ ਨਜ਼ਰ ਆਏ ਹੋਰ ਤਾਂ ਹੋਰ ਸੁਖਬੀਰ ਬਾਦਲ ਨੂੰ ਪੱਤਰਕਾਰਾਂ ਨੇ ਜਦੋਂ ਟੈਸਟ ਕਰਵਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਕੁਲਬੀਰ ਜ਼ੀਰਾ ਨੂੰ ਪਹਿਚਾਨਣ ਤੋਂ ਹੀ ਇਨਕਾਰ ਕਰ ਦਿੱਤਾ। ਇਸ ਮੌਕੇ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਜ਼ੀਰਾ ਦੇ ਕਾਂਗਰਸੀ ਵਰਕਰਾਂ ਨੇ ਸੁਖਬੀਰ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਨਾਅਰੇਬਾਜ਼ੀ ਕੀਤੀ ਪਰ ਪੁਲਸ ਵਲੋਂ ਸਖਤ ਸੁਰੱਖਿਆ ਪ੍ਰਬੰਧ ਹੋਣ ਕਾਰਨ ਦੋਵਾਂ ਪਾਰਟੀਆਂ ਦੇ ਵਰਕਰਾਂ ਨੂੰ ਇਕ ਦੂਜੇ ਦੇ ਦਰਸ਼ਨ ਤੱਕ ਨਹੀਂ ਕਰਨ ਦਿੱਤੇ ਗਏ ਅਤੇ ਸਥਿਤੀ ਨੂੰ ਕਾਬੂ ‘ਚ ਕਰ ਲਿਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button