Breaking NewsD5 specialInternationalNewsTop News

ਸਸਤਾ iPhone ਦੇਖ ਸ਼ਖਸ ਨੇ ਤੁਰੰਤ ਕੀਤਾ ਆਰਡਰ, ਘਰ ਪਹੁੰਚਿਆ ਜੋ ਸਾਮਾਨ ਉਸਨੂੰ ਦੇਖ ਰਹਿ ਗਿਆ ਹੈਰਾਨ

ਥਾਈਲੈਂਡ  : ਅੱਜ ਕੱਲ੍ਹ ਆਨਲਾਈਨ ਸ਼ਾਪਿੰਗ ਦਾ ਟ੍ਰੈਂਡ ਕਾਫ਼ੀ ਚੱਲ ਗਿਆ ਹੈ। ਹਰ ਸ਼ਖਸ ਘਰ ਬੈਠੇ ਹੀ ਸ਼ਾਪਿੰਗ ਕਰਨਾ ਪਸੰਦ ਕਰ ਰਿਹਾ ਹੈ, ਪਰ ਕੀ ਹਮੇਸ਼ਾ ਅਸੀ ਜੋ ਆਨਲਾਇਨ ਸਮਾਨ ਮੰਗਾਉਂਦੇ ਹਾਂ ਸਾਨੂੰ ਉਹੀ ਮਿਲਦਾ ਹੈ? ਨਹੀਂ ਕਈ ਵਾਰ ਸਾਡੇ ਕੋਲ ਆਰਡਰ ਦੀ ਜਗ੍ਹਾ ਦੂਜਾ ਸਮਾਨ ਆ ਜਾਂਦਾ ਹੈ। ਥਾਈਲੈਂਡ ‘ਚ ਰਹਿਣ ਵਾਲੇ ਇੱਕ ਟੀਨਏਜਰ ਮੁੰਡੇ  ਦੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ। ਦਰਅਸਲ ਉਸ ਨੇ ਇੱਕ ਈ-ਕਾਮਰਸ ਵੈੱਬਸਾਈਟ ਤੋਂ ਆਨਲਾਈਨ ਸ਼ਾਪਿੰਗ ਕਰਦੇ ਹੋਏ ਆਈਫੋਨ 8 ਆਰਡਰ ਕੀਤਾ ਸੀ ਪਰ ਜਦੋਂ ਉਸ ਵੱਲੋਂ ਆਰਡਰ ਕੀਤਾ ਆਈਫੋਨ 8 ਘਰ ਆਇਆ ਤਾਂ ਉਹ ਦੇਖ ਕੇ ਹੈਰਾਨ ਰਹਿ ਗਿਆ ਕਿਉਂਕਿ ਉਹ ਆਈਫੋਨ 8 ਦੀ ਦਿੱਖ ਵਾਲਾ ਇੱਕ ਕੌਫ਼ੀ ਟੇਬਲ ਸੀ।

MLA ਦੀ ਕੁੱਟਮਾਰ ‘ਤੇ ਡੱਲੇਵਾਲ ਦਾ ਵੱਡਾ ਬਿਆਨ ! ਕਿਉਂ ਕੀਤੀ ਖਿੱਚ-ਧੂਹ ? ਵੱਡੇ ਖੁਲਾਸੇ!

ਮੋਬਾਈਲ ਦੀ ਬਜਾਏ ਟੇਬਲ ਦੇਖ ਕੇ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਕੌਫ਼ੀ ਟੇਬਲ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਤੇ ਨਾਲ ਹੀ ਲਿਖਿਆ ਕਿ ਉਸ ਨੇ ਸਸਤੇ ਆਈਫੋਨ ਦੇ ਚੱਕਰ ਵਿਚ ਇਹ ਧੋਖਾ ਖਾਧਾ ਹੈ। ਉਸ ਨੇ ਸਸਤਾ ਸਮਝ ਕੇ ਮੰਗਵਾਇਆ ਤਾਂ ਆਈਫੋਨ ਸੀ ਪਰ ਉਸ ਨੂੰ ਮਿਲਿਆ ਆਈਫੋਨ ਦੇ ਡਿਜ਼ਾਈਨ ਵਾਲਾ ਕੌਫ਼ੀ ਟੇਬਲ। ਜ਼ਿਕਰਯੋਗ ਹੈ ਕਿ ਇਹ ਕੋਈ ਆਨਲਾਈਨ ਧੋਖਾਧੜੀ ਦਾ ਮਾਮਲਾ ਨਹੀਂ ਹੈ। ਦਰਅਸਲ ਉਸ ਨੌਜਵਾਨ ਵੱਲੋਂ ਸਸਤਾ ਆਈਫੋਨ ਸਮਝ ਕੇ ਜਲਦਬਾਜ਼ੀ ਵਿੱਚ ਆਰਡਰ ਕੀਤਾ ਗਿਆ। ਜਦਕਿ ਵੈੱਬਸਾਈਟ ਤੇ ਸਾਫ਼ ਲਿਖਿਆ ਸੀ ਕਿ ਇਹ ਆਈਫੋਨ ਵਰਗਾ ਦਿੱਖਣ ਵਾਲਾ ਇੱਕ ਕੌਫ਼ੀ ਟੇਬਲ ਹੈ। ਹਾਲਾਂਕਿ ਕਈ ਅਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਸਸਤੇ ਆਈਫੋਨ ਦੇ ਚੱਕਰ ਵਿੱਚ ਕਿਸੇ ਨਾਲ ਆਨਲਾਈਨ ਠੱਗੀ ਹੋ ਗਈ।

🔴LIVE| ਹੋਲੇ-ਮਹੱਲੇ ‘ਤੇ ਕਿਸਾਨ ਜਥੇਬੰਦੀਆਂ ਦਾ ਨਵਾਂ ਐਲਾਨ ! ਨਰਮ ਪਈ ਮੋਦੀ ਸਰਕਾਰ ! ਕਿਸਾਨ ਹੋਏ ਖੁਸ਼ !

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ। ਜਦੋਂ ਗੁਹਾਟੀ ਦੇ ਰਹਿਣ ਵਾਲੇ ਇੱਕ ਸ਼ਖ਼ਸ ਨੇ ਈ-ਕਾਮਰਸ ਕੰਪਨੀ ਫਲਿਪਕਾਰਟ ਤੋਂ ਆਈਫੋਨ ਆਰਡਰ ਕੀਤਾ ਸੀ। ਉਸ ਆਈਫੋਨ ਲਈ ਉਸ ਸ਼ਖ਼ਸ ਨੇ ਇੱਕ ਲੱਖ 24 ਹਜ਼ਾਰ ਰੁਪਏ ਖ਼ਰਚ ਕੀਤੇ ਸਨ। ਉਸ ਨੇ ਦੇਖਿਆ ਕਿ ਆਈਫੋਨ ਦਾ ਟਾਪ ਮਾਡਲ ਸਸਤੇ ਵਿੱਚ ਮਿਲ ਰਿਹਾ ਹੈ ਤਾਂ ਉਸ ਤੋਂ ਰਿਹਾ ਨਾ ਗਿਆ ਤੇ ਉਸ ਨੇ ਆਈਫੋਨ ਆਰਡਰ ਕਰ ਦਿੱਤਾ। ਜਦ ਉਸ ਨੂੰ ਆਰਡਰ ਰਿਸੀਵ ਹੋਇਆ ਤਾਂ ਉਸ ਨੂੰ ਸ਼ੱਕ ਹੋਇਆ ਕਿ ਆਈਫੋਨ ਵਿੱਚ ਕੁੱਝ ਗੜਬੜ ਹੈ। ਤਾਂ ਉਸ ਨੇ ਆਪਣੇ ਨੇੜਲੇ ਐਪਲ ਸਟੋਰ ਵਿਚ ਜਾ ਕੇ ਆਈਫੋਨ ਚੈੱਕ ਕਰਵਾਇਆ। ਫਿਰ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਕੀਤੀ ਗਈ ਹੈ ਤੇ ਰਿਸੀਵ ਹੋਇਆ ਆਈਫੋਨ ਫੇਕ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button