Breaking NewsD5 specialNewsPoliticsPunjab

ਸੁਖਬੀਰ ਬਾਦਲ ਦੀ ਫੋਟੋ ਦਾ ਕੀਤਾ ਮੂੰਹ ਕਾਲਾ! (ਵੀਡੀਓ)

ਸਮਾਣਾ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ‘ਚ ਸਿਆਸੀ ਦੰਗਲ ਭਖਿਆ ਹੋਇਆ ਹੈ ਤੇ ਦੂਜੇ ਪਾਸੇ ਬੇਅਦਬੀਆਂ ਅਤੇ ਗੋਲੀ ਕਾਂਡ ਦਾ ਮੁੱਦਾ ਲੱਗਦਾ ਹੈ। ਆਕਲੀ ਦਲ ਦਾ ਪਿੱਛਾ ਨਹੀਂ ਛੱਡਣ ਵਾਲਾ, ਹੁਣ ਜਾਂਚ ਕਰ ਰਹੀ ਐੱਸ.ਆਈ.ਟੀ. ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਤੋਂ ਬਾਅਦ ਇੱਕ ਫਿਰ ਇਹ ਮਾਮਲਾ ਗਰਮਾਉਦਾ ਹੋਇਆ ਨਜ਼ਰ ਆ ਰਿਹਾ ਹੈ। ਅਕਾਲੀ ਦਲ ਭਾਜਪਾ ਵਲੋਂ ਕੁੰਵਰ ਵਿਜੇ ਪ੍ਰਤਾਪ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ।

Read Also ਸੁਖਬੀਰ ਬਾਦਲ ‘ਚ ਜਾਗਿਆ ਕਾਮੇਡੀਅਨ ? ਹਸਾ ਹਸਾ ਲੋਕਾਂ ਦੇ ਢਿੱਡ ‘ਚ ਪਾਤੇ ਚਿੱਬ (ਵੀਡੀਓ)

ਜਿਸ ‘ਤੇ ਕਾਰਵਾਈ ਕਰਦੇ ਹੋਏ ਚੋਣ ਕਮਿਸ਼ਨ ਨੇ ਉਸ ਨੂੰ ਜਾਂਚ ਤੋਂ ਹਟਾ ਦਿੱਤਾ ਹੈ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ‘ਚ ਵਿਰੋਧ ਹੋਣਾ ਸ਼ੁਰੂ ਹੋ ਗਿਆ, ਇਹ ਵਿਰੋਧ ਫਰੀਦਕੋਟ ਤੋਂ ਬਾਅਦ ਸਮਾਣਾ ‘ਚ ਵੀ ਦੇਖਣ ਨੂੰ ਮਿਲਿਆ, ਜਿੱਥੇ ਸਿੱਖ ਜੱਥੇਬੰਦੀਆਂ ਵਲੋਂ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ, ਤੋਂ ਇਲਾਵਾ ਪਟਿਆਲਾ ਤੋਂ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਪੋਸਟਰਾਂ ਦੇ ਕਾਲਖ ਪੋਚ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਅਕਾਲੀ ਦਲ ਦੇ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਹੈ।

ਬੇਸ਼ੱਕ ਅਕਾਲੀ ਦਲ ਕੁੰਵਰ ਵਿਜੇ ਪ੍ਰਤਾਪ ਦਾ ਐੱਸ.ਆਈ.ਟੀ .’ਚੋਂ ਤਬਾਦਲਾ ਕਰਵਾ ਕੇ ਸੁੱਖ ਦਾ ਸਾਂਹ ਲੈ ਰਿਹਾ ਹੋਵੇ ਪਰ ਲੱਗਦਾ ਅਕਾਲੀ ਦਲ ਦੀ ਇਹ ਚਾਲ ਚੋਣਾਂ ‘ਚ ਪੁੱਠੀ ਪੈਂਦੀ ਹੋਈ ਦਿਖਾਈ ਦੇ ਰਹੀ, ਕਿਉਂਕਿ ਸਿੱਖ ਜਥੇਬਦੀਆਂ ਵਲੋਂ ਵਿਜੇ ਪ੍ਰਤਾਪ ਦੇ ਤਬਾਦਲੇ ਦੇ ਰੋਸ਼ ਵਜੋਂ ਅਕਾਲੀ ਦਲ ਦਾ ਪੰਜਾਬ ‘ਚ ਕਈ ਥਾਵਾਂ ‘ਤੇ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਦਾ ਨਜੀਤਾ ਅਕਾਲੀ ਦਲ ਨੂੰ ਚੋਚਾਂ ‘ਚ ਭੁਗਤਣਾ ਪੈ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button