Breaking NewsD5 specialIndiaNewsPoliticsPunjab

ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਕੀਤਾ ਜਾਵੇਗਾ ਨਜ਼ਰਬੰਦ?

ਬਟਾਲਾ : ਕਾਂਗਰਸ ਪਾਰਟੀ ਆਗੂਆਂ ਵੱਲੋ ਬਟਾਲਾ ‘ਚ ਸਨਅਤਕਾਰਾਂ ਨਾਲ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ‘ਚ ਵੱਖ ਵੱਖ ਮੁੱਦਿਆਂ ਤੇ ਚਰਚਾ ਕੀਤੀ ਗਈ। ਉੱਥੇ ਹੀ ਉਹਨਾ ਬਟਾਲਾ ‘ਚ ਕਈ ਵਿਕਾਸ ਦੇ ਕੰਮਾਂ ਦੀ ਜਲਦ ਸ਼ੁਰੂਆਤ ਕਰਨ ਦਾ ਵੀ ਦਾਅਵਾ ਕੀਤਾ। ਕਾਂਗਰਸ ਪਾਰਟੀ ਦੇ ਆਗੂ ਅੱਜਕਲ ਅਕਾਲੀ ਦਲ ਬਾਰੇ ਬੋਲਣ ਦਾ ਮੌਕਾ ਖੁੰਝਣ ਨੀ ਦੇ ਰਹੇ। ਇਸ ਮੌਕੇ ਦੌਰਾਨ ਵੀ ਹਨ ਕਾਂਗਰਸੀ ਲੀਡਰਾਂ ਨੇ ਅਕਾਲੀ ਦਲ ਖਿਲਾ ਜਮਕੇ ਭੜਾਸ ਕੱਢੀ। ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ . ਪੰਜਾਬ ‘ਚ ਇਸ ਵਕਤ ਜੋ ਅਕਾਲੀ ਦਲ ਦੇ ਹਾਲਾਤ ਹਨ ਉਸ ਤੋਂ ਇਹ ਸਾਫ ਹੈ ਕਿ ਪੰਜਾਬ ਦੇ ਮੁਖ ਮੰਤਰੀ ਨੂੰ ਇਹਨਾਂ ਦੀ ਸੁਰਖਿਆ ਲਈ ਇਕ ਦੋ ਬੁਲੇਟ ਪ੍ਰੂਫ਼ ਗੱਡੀਆਂ ਹੋਰ ਦੇਣ ਦੀ ਜਰੂਰਤ ਹੈ ਤੇ ਹੋ ਸਕਦਾ।

Read Also ਸੁਖਬੀਰ ਬਾਦਲ ਦੇ ਕਤਲ ਦੀ ਕੋਸ਼ਿਸ਼, ਪੰਜਾਬ ਪੁਲਿਸ ਨੇ ਕੀਤਾ ਪਰਚਾ

ਇਹਨਾਂ ਅਕਾਲੀਆਂ ਨੂੰ ਸੁਰੱਖਿਆ ਦੇ ਮੱਦੇਨਜਰ ਆਮ ਜਨਤਾ ਕੋਲੋਂ ਬਚਾਉਣ ਲਈ ਨਜ਼ਰਬੰਦ ਵੀ ਕਰਨਾ ਪਵੇ। ਉਥੇ ਹੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਬਾਦਲ ਤੇ ਮਜੀਠੀਆ ‘ਤੇ ਤੰਜ ਕਸਦੇ ਦਿਖਾਈ ਦਿੱਤੇ, ਉਹਨਾ ਆਪਣੇ ਅੰਦਾਜ `ਚ ਕਿਹਾ ਕਿ ਬਾਦਲ ਪਰਿਵਾਰ ਆ ਮਜੀਠੀਆ ਦਾ ਇਕੱਲਿਆਂ ਦਾ ਅਕਾਲੀ ਦਲ ਨਹੀਂ ਹੈ। ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਆਏ ਦਿਨੀ ਅਕਾਲੀ ਦਲ ਤੇ ਤਿੱਖੇ ਵਾਰ ਕੀਤੇ ਜਾ ਰਹੇ ਹਨ। ਜਿਸ ਨਾਲ ਸਿਆਸਤ ‘ਚ ਬਿਆਨਬਾਜ਼ੀਆਂ ਦਾ ਦੌਰ ਲਗਾਤਾਰ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button