Breaking NewsD5 specialNewsPoliticsPunjab

ਸੁਖਬੀਰ ਨੇ ਮਾਝੇ ਦੇ ਜਰਨੈਲਾਂ ਨੂੰ ਸ਼ਰੇਆਮ ਵੰਗਾਰਿਆ (ਵੀਡੀਓ)

ਤਰਨ ਤਾਰਨ : ਲੋਕ ਸਭਾ ਲਈ ਸਿਆਸੀ ਪਾਰਟੀਆਂ ਪੱਬਾਂ-ਭਾਰ ਹੋ ਗਈਆਂ ਹਨ ਚੋਣ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਵਿਧਾਨ ਸਭਾ ਚੋਣਾਂ ਕਰਾਰੀ ਹਾਰ ਦਾ ਮੰਹੂ ਦੇਖਣ ਵਾਲੀ ਸ਼੍ਰੋਮਣੀ ਅਕਾਲੀ ਦਲ ਇਹ ਚੋਣਾਂ ਜਿੱਤਣ ਲਈ ਆਪਣੀ ਪੂਰੀ ਵਾਹ ਲਾ ਰਿਹਾ ਹੈ। ਹੁਣ ਟਕਸਾਲੀਆਂ ਨੂੰ ਟੱਕਰ ਦੇਣ ਲਈ ਸੁਖਬੀਰ ਬਾਦਲ ਨੇ ਸਿਆਸੀ ਦਾਅ ਖੇਡਿਆ ਹੈ। ਬ੍ਰਮਪੁਰਾ ਦੇ ਗੜ੍ਹ ‘ਚ ਆਪਣੇ ਪਹਿਲੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਬੀਬੀ ਜਗੀਰ ਕੌਰ ਖੰਡੂਰ ਸਾਹਿਬ ਲੋਕ ਸੀਟ ਲਈ ਉਮੀਦਵਾਰ ਹੋਣਗੇ। ਇਸ ਮੌਕੇ ‘ਤੇ ਸੁਖਬੀਰ ਬਾਦਲ ਨੇ ਰਣਜੀਤ ਸਿੰਘ ਬ੍ਰਰਮਪੁਰਾ ‘ਤੇ ਵੱਡਾ ਸਿਆਸੀ ਹਮਲਾ ਬੋਲਦਿਆ ਕਿਹਾ ਕਿ ਬ੍ਰਰਮਪੁਰਾ ਜੇਕਰ ਆਪਣੇ ਆਪ ਨੂੰ ਮਾਝੇ ਦੇ ਜਰਨੈਲ ਸਮਝਦੇ ਤਾਂ ਖੁਦ ਮੈਦਾਨ ‘ਚ ਆਉਣ।

Read Also SIT ਨੇ ਫਸਾ ਲਿਆ ਸੁਖਬੀਰ ਦਾ ਜਿਗਰੀ ਯਾਰ, ਹੁਣ ਬਾਦਲ ਕੀ ਦੇਣਗੇ ਜਵਾਬ ?

ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨ ‘ਤੇ ਲਿਆ ਹੈ ਅਤੇ ਕਿਹਾ, ਕੈਪਟਨ ਨੂੰ ਪੰਜਾਬ ਦੀ ਕੋਈ ਪਰਵਾਹ ਨਹੀਂ। ਟਿਕਟ ਮਿਲਣ ਦਾ ਐਲਾਨ ਹੁੰਦੇ ਸਾਰ ਹੀ ਬੀਬੀ ਜਗੀਰ ਕੌਰ ਨੇ ਟਕਸਾਲੀਆਂ ਨੂੰ ਨਿਸ਼ਾਨੇ ‘ਤੇ ਲੈਦੇਂ ਹੋਏ ਕਿਹਾ ਕਿ ਟਕਸਾਲੀਆਂ ਦੇ ਉਮੀਦਵਾਰ ਦੀ ਜ਼ਮਾਨਤ ਜਪਤ ਹੋਵੇਗੀ। ਜ਼ਿਕਰਯੋਗ ਹੈ ਕਿ ਖੰਡੂਰ ਸਾਹਿਬ ਲੋਕ ਸਭਾ ਹਲਕਾ ਟਕਸਸਾਲੀ ਆਗੂ ਰਣਜੀਤ ਸਿੰਘ ਬ੍ਰਮਪੁਰਾ ਗੜ੍ਹ ਮੰਨਿਆ ਜਾਂਦਾ ਹੈ। ਇੱਥੋ ਹੁਣ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਚੌਣ ਮੈਦਾਨ ‘ਚ ਉਤਾਰਿਆ ਹੈ। ਕਿਉਕਿ ਬ੍ਮਪੁਰਾ ਨੇ ਅਕਾਲੀ ਦਲ ਛੱਡ ਕੇ ਆਪਣੀ ਵੱਖਰੀ ਪਾਰਟੀ ਬਣਾ ਲਈ ਹੈ। ਇਸ ਕਰਕੇ ਅਕਾਲੀ ਦਲ ਲਈ ਇਹ ਸੀਟ ਨੂੰ ਜਿੱਤਣਾ ਇੱਕ ਵੱਡੀ ਚੁਣੌਤੀ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button