Breaking NewsD5 specialNewsPress ReleasePunjabTop News

ਰਾਜਪਾਲ Banwarilal Purohit ਨੇ Atal Bihari Vajpayee ਨੂੰ ਉਨ੍ਹਾਂ ਦੇ ਜਨਮ ਦਿਵਸ `ਤੇ ਸ਼ਰਧਾ ਦੇ ਫੁੱਲ ਭੇਟ ਕੀਤੇ

ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਅਤੇ ਪ੍ਰਸ਼ਾਸਕ ਯੂ.ਟੀ, ਸ਼੍ਰੀ Banwarilal Purohit ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸ੍ਰੀ Atal Bihari Vajpayee ਨੂੰ ਉਨ੍ਹਾਂ ਦੇ 97ਵੇਂ ਜਨਮ ਦਿਵਸ `ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਪੰਜਾਬ ਰਾਜ ਭਵਨ ਵਿਖੇ ਆਯੋਜਿਤ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਸ਼੍ਰੀ Purohit ਅਤੇ ਰਾਜ ਭਵਨ ਦੇ ਕਰਮਚਾਰੀਆਂ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ। ਭਾਰਤ ਰਤਨ Atal Bihari Vajpayee ਜੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ `ਤੇ ਯਾਦ ਕਰਦਿਆਂ ਰਾਜਪਾਲ ਨੇ ਕਿਹਾ ਕਿ ਉਹ ਇੱਕ ਉੱਘੇ ਕੌਮੀ ਨੇਤਾ, ਸੂਝਵਾਨ ਸਿਆਸਤਦਾਨ, ਇੱਕ ਨਿਰਸਵਾਰਥ ਸਮਾਜ ਸੇਵੀ ਅਤੇ ਇੱਕ ਚੰਗੇ ਬੁਲਾਰੇ ਸਨ ਜਿਨ੍ਹਾਂ ਨੇ ਵਿਚਾਰਧਾਰਕ ਸਿਧਾਂਤਾਂ `ਤੇ ਆਧਾਰਿਤ ਰਾਜਨੀਤੀ ਦੇ ਨਾਲ ਭਾਰਤ ਵਿੱਚ ਚੰਗੇ ਸ਼ਾਸਨ ਦੀ ਮਿਸਾਲ ਕਾਇਮ ਕੀਤੀ।

Sanyukt Samaj Morcha : Election ਲੜਨ ਦੇ ਐਲਾਨ ਤੋਂ ਬਾਅਦ Rajewal ਦਾ ਵੱਡਾ ਧਮਾਕਾ | D5 Channel Punjabi

Atal Bihari Vajpayee ਦੇ ਜੀਵਨ `ਤੇ ਚਾਨਣਾ ਪਾਉਂਦੇ ਹੋਏ ਸ੍ਰੀ Banwarilal Purohit ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੀ ਸਭ ਤੋਂ ਚੰਗੀ ਗੱਲ ਇਹ ਸੀ ਕਿ ਕਰੀਬ ਪੰਜਾਹ ਸਾਲਾਂ ਦੇ ਸਿਆਸੀ ਕਾਰਜਕਾਲ ਦੌਰਾਨ ਸ੍ਰੀ Vajpayee ਦੀ ਕਾਰਜਸ਼ੈਲੀ ਦੀ ਕਦੇ ਕਿਸੇ ਨੇ ਆਲੋਚਨਾ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜਨਮ ਦਿਨ ਨੂੰ ‘ਗੁੱਡ ਗਵਰਨੈਂਸ ਡੇ’ ਵਜੋਂ ਮਨਾਉਣਾ ਅਤੇ ਇਸ ਲਈ ਆਪਣੇ ਆਪ ਨੂੰ ਮੁੜ ਸਮਰਪਿਤ ਕਰਨਾ ਹੀ ਇਸ ਮਹਾਨ ਆਗੂ ਨੂੰ ਸੱਚੀ ਸ਼ਰਧਾਂਜਲੀ ਹੈ। ਸ੍ਰੀ Purohit ਨੇ ਕਿਹਾ “ਅਟਲ ਜੀ ਦਾ ਦੇਸ਼ ਪ੍ਰਤੀ ਸਮਰਪਣ ਅਤੇ ਸੇਵਾ ਸਾਡੇ ਲਈ ਹਮੇਸ਼ਾ ਪ੍ਰੇਰਨਾ ਦਾ ਕੇਂਦਰ ਰਹਿਣਗੇ; ਆਉ ਅਸੀਂ ਉਨ੍ਹਾਂ ਦੀ ਜੀਵਨਸ਼ੈਲੀ ਨੂੰ ਅਪਣਾਉਂਦਿਆਂ ਸੌੜੀ ਸਿਆਸਤ ਤੋਂ ਉੱਪਰ ਉੱਠ ਕੇ ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਦੀ ਬਿਹਤਰੀ ਲਈ ਕੰਮ ਕਰੀਏ ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button