Breaking NewsD5 specialNewsPoliticsPunjab

ਸੁਖਬੀਰ ਦੇ ਸਾਹਮਣੇ ਮਜੀਠੀਆ ਦੀ ਦੇਖੋ ਹਿੰਮਤ, ਜੀਜੇ ਦੇ ਛੋਟੇ ਭਰਾ ਨੂੰ ਹੀ ਦੱਸਿਆ ਡੁਪਲੀਕੇਟ (ਵੀਡੀਓ)

ਤਰਨਤਾਰਨ : ਬੋਲਣਾ ਬੜੇ ਧਿਆਨ ਨਾਲ ਪੈਂਦਾ, ਕਿਸ ਨੂੰ ਮਨਪ੍ਰੀਤ ਬਾਦਲ ਨੂੰ ਜੋ ਕਿ ਸੁਖਬੀਰ ਬਾਦਲ ਦੇ ਹੀ ਭਰਾ ਨੇ। ਜੀ ਹਾਂ ਇਹ ਬੋਲ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਦੇ ਨੇ, ਜੋ ਡਰ ਰਹੇ ਨੇ ਮਨਪ੍ਰੀਤ ਬਾਦਲ ਤੋਂ ਇਸ ਡਰ ਪਿਛੇ ਕਾਰਨ ਹੈ ਰਿਸ਼ਤੇਦਾਰੀ। ਹਾਸੇ-ਹਾਸੇ ਚ ਹੀ ਸਹੀ ਪਰ ਇਥੇ ਵੀ ਬਿਕਰਮ ਮਜੀਠੀਆ ਨੇ ਮਨਪ੍ਰੀਤ ਬਾਦਲ ਨੂੰ ਨਹੀਂ ਬਖਸ਼ਿਆ, ਮਜੀਠੀਆ ਨੇ ਕਿਹਾ ਕਿ ਮਨਪ੍ਰੀਤ ਬਾਦਲ ਬੇਸ਼ੱਕ ਸੁਖਬੀਰ ਬਾਦਲ ਦਾ ਭਰਾ ਪਰ ਬੰਦਾ ਠੀਕ ਨਹੀਂ ਹੈ।

Read Also ਸੁਖਬੀਰ ਨੇ ਮਾਝੇ ਦੇ ਜਰਨੈਲਾਂ ਨੂੰ ਸ਼ਰੇਆਮ ਵੰਗਾਰਿਆ (ਵੀਡੀਓ)

ਜਿਸ ਨੇ ਪੰਜਾਬ ਲਈ ਕੁਝ ਨਹੀਂ ਕੀਤਾ ਕਾਂਗਰਸ ਨੂੰ ਘੇਰਦੇ ਹੋਏ ਮਜੀਠੀਆ ਨੇ ਕਿਹਾ ਕਿ ਕਾਂਗਰਸੀ ਨਾਅਰਾ ਤਾਂ ਵਧੀਆਂ ਲਾਉਂਦੇ ਨੇ ਪਰ ਕਰਦੇ ਕੁਝ ਨਹੀਂ ਤੇ ਹੁਣ ਤਾਂ ਕਾਂਗਰਸੀ ਵਰਕਰ ਵੀ ਕਾਂਗਰਸ ਸਰਕਾਰ ਤੋਂ ਤੰਗ ਹਨ। ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਰਨ ਤਾਰਨ ਵਿੱਚ ਜਨਤਕ ਮੀਟਿੰਗ ਕਰਕੇ ਬੀਬੀ ਜਗੀਰ ਕੌਰ ਨੂੰ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨ ਦਿੱਤਾ ਹੈ ਪਰ ਅਜੇ ਹੋਰ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅਕਾਲੀ ਦਲ ਆਪਣੇ ਬਾਕੀ ਉਮੀਦਵਾਰਾਂ ਦਾ ਕਦੋਂ ਤੱਕ ਐਲਾਨ ਕਰਦਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button