Breaking NewsD5 specialInternationalNews

ਸਿੱਖ ਵਕੀਲ ਨੇ ਮਹਾਰਾਣੀ ਐਲਿਜ਼ਾਬੇਥ ਦੀ ਫੋਟੋ ਸਾਹਮਣੇ ਸਹੁੰ ਚੁੱਕਣ ਤੋਂ ਕੀਤਾ ਇਨਕਾਰ

ਟੋਰਾਂਟੋ : ਕੈਨੇਡਾ ਦੇ ਐਡਮਿੰਟਨ (ਅਲਬਰਟਾ) ਵਿੱਚ ਪੰਜਾਬੀ ਵਕੀਲ ਪ੍ਰਭਜੋਤ ਸਿੰਘ ਵੜਿੰਗ ਨੇ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੇਥ ਦੇ ਕਾਨੂੰਨ ਤਹਿਤ ਸਹੁੰ ਚੁੱਕਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਉਸ ਦੇ ਅਧਿਕਾਰਾਂ ਦੀ ਉਲੰਘਣਾ ਹੈ।ਦੱਸਣਯੋਗ ਹੈ ਕਿ ਇੱਥੋਂ ਕਾਨੂੰਨ ਦੀ ਪੜ੍ਹਾਈ ਕਰਕੇ ਵਕੀਲ ਬਣੇ ਪ੍ਰਭਜੋਤ ਸਿੰਘ ਨੇ ਅੰਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਦੀ ਤਸਵੀਰ ਅੱਗੇ ਸਹੁੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ।

ਲਓ CM ਮਾਨ ਦੇ ਨਵੇਂ ਮੰਤਰੀ, ਲਿਸਟ ਹੋਈ ਤਿਆਰ | D5 Channel Punjabi

ਵਕੀਲ ਪ੍ਰਭਜੋਤ ਨੇ ਕਿਹਾ ਕਿ ਉਹ ਮਹਾਰਾਣੀ ਦੇ ਸਾਹਮਣੇ ਸਹੁੰ ਚੁੱਕ ਕੇ ਆਪਣੇ ਕਿੱਤੇ ਵਿੱਚ ਨਹੀਂ ਜਾਣਾ ਚਾਹੁੰਦਾ।ਪ੍ਰਭਜੋਤ ਸਿੰਘ ਨੇ ਕਿਹਾ ਕਿ ਮਹਾਰਾਣੀ ਦੇ ਕਾਨੂੰਨ ਤਹਿਤ ਉਨ੍ਹਾਂ ਨੇ ਸਹੁੰ ਨਹੀਂ ਚੁੱਕੀ ਕਿਉਂਕਿ ਅਸੀਂ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਦੇ ਕਈ ਸੂਬਿਆਂ ਨੇ ਇਸ ਸਹੁੰ ਕਾਨੂੰਨ ਨੂੰ ਰੱਦ ਕਰ ਦਿੱਤਾ ਹੈ ਪਰ ਅਲਬਰਟਾ ਵਿੱਚ ਅਜੇ ਵੀ ਇਸ ਦੀ ਪਾਲਣਾ ਕੀਤੀ ਜਾ ਰਹੀ ਹੈ। ਪਰ ਇੱਥੇ ਵੀ ਲੋਕ ਇਸ ਦਾ ਵਿਰੋਧ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button