Breaking NewsD5 specialIndiaInternationalNews

ਸਿੱਖਾਂ ਦਾ ਵੱਡਾ ਐਲਾਨ, Imran Khan ਨੂੰ ਲੈਣਾ ਪਵੇਗਾ ਫ਼ੈਸਲਾ? ਮਹਿੰਗਾ ਪਏਗਾ Nankana Sahib ‘ਤੇ ਹਮਲਾ!

ਨਨਕਾਣਾ ਸਾਹਿਬ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ‘ਚ ਬੀਤੇ ਦਿਨ ਜ਼ੋਰਦਾਰ ਹੰਗਾਮਾ ਹੋਇਆ। ਸੈਂਕੜੇ ਮੁਜ਼ਾਹਰਾਕਾਰੀਆਂ ਨੇ ਗੁਰਦੁਆਰਾ ਸਾਹਿਬ ‘ਤੇ ਪੱਥਰਬਾਜ਼ੀ ਕੀਤੀ ਅਤੇ ਸ਼ਰੇਆਮ ਸਿੱਖ ਭਾਈਚਾਰੇ ਨੂੰ ਲਲਕਾਰਿਆ। ਜਾਣਕਾਰੀ ਮੁਤਾਬਕ ਜੁੰਮੇ ਦੀ ਨਮਾਜ਼ ਤੋਂ ਬਾਅਦ ਭੀੜ ਨੇ ਗੁਰਦੁਆਰਾ ਨਨਕਾਣਾ ਸਾਹਿਬ ਅੱਗੇ ਸਿੱਖਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਨਨਕਾਣਾ ਸਾਹਿਬ ਦਾ ਨਾਮ ਤੱਕ ਬਦਲਣ ਦੀ ਚੇਤਾਵਨੀ ਦਿੱਤੀ।

ਸਿੱਖਾਂ ਦਾ ਵੱਡਾ ਐਲਾਨ, Imran Khan ਨੂੰ ਲੈਣਾ ਪਵੇਗਾ ਫ਼ੈਸਲਾ? ਮਹਿੰਗਾ ਪਏਗਾ Nankana Sahib ‘ਤੇ ਹਮਲਾ!

ਜਿਸ ਕਾਰਨ ਸਿੱਖਾਂ ਦੇ ਹਿਰਦਿਆਂ ਨੂੰ ਭਾਰੀ ਠੇਸ ਵੱਜੀ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਅਤੇ ਹੋਰ ਮੈਂਬਰਾਂ ਨੇ ਇਮਰਾਨ ਸਰਕਾਰ ਨੂੰ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।ਦੱਸ ਦਈਏ ਕਿ ਇਹ ਮਸਲਾ ਨਿੱਜੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਜਿਸ ਨੂੰ ਜਾਣਬੁੱਝ ਕੇ ਧਾਰਮਿਕ ਰੰਗਤ ਦਿੱਤੀ ਗਈ।

ਫੇਰ ਸਾਹਮਣੇ ਆਇਆ Nankana Sahib ‘ਤੇ ਹਮਲਾ ਕਰਨ ਵਾਲਾ ਮੁਲਜ਼ਮ | New Video Viral

ਬੀਤੇ ਸਾਲ ਅਗਵਾ ਕੀਤੀ ਸਿੱਖ ਕੁੜੀ ਜਗਜੀਤ ਕੌਰ ਨਾਲ ਜੋੜਿਆ ਗਿਆ। ਹਾਲਾਂਕਿ ਇਹ ਸਾਫ਼ ਹੈ ਕਿ ਜਗਜੀਤ ਕੌਰ ਦਾ ਧਰਮ ਪਰਿਵਰਤਨ ਕਰਵਾਉਣ ਵਾਲੇ ਮੁਸਲਿਮ ਲੜਕੇ ਮੁਹੰਮਦ ਹਸਨ ਦੇ ਪਰਿਵਾਰ ਦੀ ਅਗਵਾਈ ‘ਚ ਇਹ ਹੰਗਾਮਾ ਕੀਤਾ ਗਿਆ ਪਰ ਮਸਲਾ ਅਦਾਲਤ ‘ਚ ਹੈ ਅਤੇ ਹੰਗਾਮਾ ਕਰਨ ਵਾਲਿਆਂ ਨੇ ਜਾਣਬੁੱਝ ਕੇ ਮਸਲੇ ਨੂੰ ਤੂਲ ਦਿੱਤਾ ਗਿਆ। ਹੁਣ ਇਮਰਾਨ ਸਰਕਾਰ ਇਹਨਾਂ ਲੋਕਾਂ ‘ਤੇ ਕੀ ਕਾਰਵਾਈ ਕਰਦੀ ਹੈ ਇਸ ‘ਤੇ ਸਿੱਖ ਕੌਮ ਦੀ ਨਜ਼ਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button