Breaking NewsD5 specialIndiaNewsPolitics

ਸ਼੍ਰੀ ਦਰਬਾਰ ਸਾਹਿਬ ਦਾ ਇਤਿਹਾਸ ਬਦਲਣ ਦੀ ਕੋਸ਼ਿਸ਼?, ਸਿੱਖ ‘ਤੇ ਕੱਟੜਵਾਦੀ ਹੋਏ ਆਹਮੋ-ਸਾਹਮਣੇ!

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਤੇ ਦੁਨੀਆ ਭਰ ‘ਚ ਵੱਖ ਵੱਖ ਧਾਰਮਿਕ ਫਿਰਕਿਆਂ ਦਰਮਿਆਨ ਨਫ਼ਰਤ ਫੈਲਾਉਣ ਵਾਲੇ ਇਕ ਸ਼ਰਾਰਤੀ ਅਨੁਸਾਰ ਖਿਲਾਫ ਪੁਲਿਸ ‘ਚ ਕੇਸ ਦਰਜ ਕਰਵਾਇਆ ਹੈ। ਐਸ ਐਚ ਓ ਪੁਲਿਸ ਥਾਣਾ ਨਾਰਥ ਅਵੈਨਿਊ ਨਵੀਂ ਦਿੱਲੀ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਸ ਵਿਅਕਤੀ ਰਾਘਵ ਗੌਤਮ ਨੇ ਬਹੁਤ ਹੀ ਇਤਰਾਜ਼ਯੋਗ ਸੰਦੇਸ਼ ਪਾਏ ਹਨ।

🔴 LIVE 🔴ਕੈਪਟਨ ਨੇ ਦਿਖਾਈ ਆਪਣੀ ਤਾਕਤ ਫਿਰ ਖੁੰਝੇ ਲਾਏ ਬਾਜਵਾ ‘ਤੇ ਦੂਲੋ! ਹੁਣ ਉੱਠੇਗੀ ਵੱਡੀ ਬਗ਼ਾਵਤ?

ਜਿਸ ਨਾਲ ਵੱਖ ਵੱਖ ਫਿਰਕਿਆਂ ਵਿਚ ਨਫਰਤ ਦੀ ਭਾਵਨਾ ਪੈਦਾ ਹੋਈ ਹੈ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਉਹਨਾਂ ਨੇ ਪੁਲਿਸ ਨੂੰ ਆਖਿਆ ਕਿ ਰਾਘਵ ਦੇ ਖਿਲਾਫ ਧਾਰਾ 295 ਏ, 153 ਏ, 499, 500, 501 ਅਤੇ ਆਈ ਟੀ ਐਕਟ ਦੀਆਂ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ। ਉਹਨਾਂ ਕਿਹਾ ਸ੍ਰੀ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਵਿਚ ਸਥਿਤ ਹੈ ਜਿਸਨੂੰ 16ਵੀਂ ਸਦੀ ਵਿਚ ਗੁਰੂ ਅਰਜਨ ਦੇਵ ਜੀ ਨੇ ਬਣਾਇਆ ਸੀ ਜਿਸਦੇ ਚਾਰੇ ਪਾਸੇ ਗੇਟ ਸਿੱਖਾਂ ਦੇ ਸਾਰੇ ਧਰਮਾਂ ਪ੍ਰਤੀ ਸਤਿਕਾਰ ਦਾ ਪ੍ਰਤੀਕ ਹਨ।

ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਨਵਾਂ ਮੋੜ,ਮਜੀਠੀਆ ਇਕੱਠੇ ਕਰ ਲਿਆਇਆ ਪੱਕੇ ਸਬੂਤ! ਸਬੂਤਾਂ ਸਣੇ ਗਵਾਹ ਆਏ ਸਾਹਮਣੇ

ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ੍ਰੀ ਦਰਬਾਰ ਸਾਹਿਬ ਵਿਚ ਪ੍ਰਕਾਸ਼ ਹੁੰਦਾ ਹੈ ਤੇ ਰੋਜ਼ਾਨਾ ਇਕ ਲੱਖ ਤੋਂ ਵੱਧ ਸ਼ਰਧਾਲੂ ਇਥੇ ਨਤਮਸਤਕ ਹੁੰਦੇ ਹਨ। ਉਹਨਾਂ ਕਿਹਾ ਕਿ ਇਸ ਵਿਅਕਤੀ ਰਾਘਵ ਨੇ ਫੇਸਬੁੱਕ ‘ਤੇ ਸ੍ਰੀ ਹਰਿਮੰਦਿਰ ਸਾਹਿਬ ਬਾਰੇ ਬਹੁਤ ਹੀ ਘਟੀਆ ਤੇ ਮੰਦੀ ਸ਼ਬਦਾਵਲੀ ਦੀ ਵਰਤੋਂ ਕਰਦਆਿਂ ਟਿੱਪਣੀਆਂ ਕੀਤੀਆਂ ਹਨ ਤੇ ਇਸਨੇ ਸ੍ਰੀ ਦਰਬਾਰ ਸਾਹਿਬ ਬਾਰੇ ਇਤਿਹਾਸ ਨੂੰ ਤੋੜ ਮਰੋੜ ਕੇ ਝੂਠ ਬੋਲਕੇ ਨਫਰਤ ਫੈਲਾਈ ਹੈ। ਉਹਨਾਂ ਕਿਹਾ ਕਿਜੇਕਰ ਇਸਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਸਥਿਤੀ ਹੱਥ ਵਿਚੋਂ ਬਾਹਰ ਹੇ ਸਕਦੀ ਹੈ ਤੇ ਸਾਰੇ ਸਿੱਖ ਭਾਈਚਾਰੇ ਲਈ ਅਮਨ ਕਾਨੂੰਨ ਦੀ ਸਥਿਤੀ ਭੰਗ ਹੋ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button