Breaking NewsD5 specialNewsPunjab

ਸਰਕਾਰ ਨੇ ਪੁਲਿਸ ਵਾਲਿਆਂ ‘ਤੇ ਲਾਤੇ ਕੈਮਰੇ, ਚਲਾਨ ਵੀ ਕੱਟੇ ਜਾਣਗੇ LIVE, ਕੈਮਰਿਆਂ ਤੋਂ ਪੁਲਿਸ ਵਾਲੇ ਔਖੇ ? (ਵੀਡੀਓ)

ਬਟਾਲਾ : ਪੁਲਿਸ ਮੋਢਿਆਂ ਤੇ ਬੰਦੂਕ ਰੱਖ ਕੇ ਤਾਂ ਚਲਾਉਂਦੀ ਦੇਖੀ ਹੋਣੀ ਪਰ ਕੀ ਤੁਸੀਂ ਪੁਲਿਸ ਮੋਢੇ ਤੇ ਡਿਊਟੀ ਸਮੇਂ ਕੈਮਰੇ ਚਲਾਉਂਦੇ ਦੇਖੀ ਹੈ। ਜੇ ਨਹੀਂ ਦੇਖੀ ਤਾਂ ਤੁਹਾਨੂੰ ਅੱਜ ਉਨ੍ਹਾਂ ਪੁਲਿਸ ਕਰਮੀਆਂ ਨਾਲ ਮਿਲਾਉਂਦੇ ਹਾਂ ਜੋ ਮੋਢਿਆ ਤੇ ਬੰਦੂਕ ਦੀ ਥਾਂ ਕੈਮਰੇ ਚਲਾਉਣਗੇ। ਮਾਮਲਾ ਦਿਲਚਸਪ ਹੈ ਤੇ ਹੁਣ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਵਾਲਿਆਂ ਦੀ ਡਿਊਟੀ ਵੀ ਦਿਲਚਸਪ ਬਣ ਗਈ ਹੈ।

Read Also ਪੰਜਾਬ ਪੁਲਿਸ ਜਾਂ ਰੱਬ ਦਾ ਬੰਦਾ ? ਵੀਡੀਓ ਦੇਖੋ ਫ਼ੈਸਲਾ ਕਰੋ (ਵੀਡੀਓ)

ਤਸਵੀਰਾਂ ‘ਚ ਦੇਖੋ ਪੁਲਿਸ ਕਰਮੀਆਂ ਦੇ ਮੋਢੇ ਤੇ ਲੱਗੇ ਇਹ ਕੈਮਰੇ ਜੋ ਉਨ੍ਹਾਂ ਸ਼ਰਾਰਤੀ ਅਨਸਰਾਂ ਲਈ ਖਤਰੇ ਦੀ ਘੰਟੀ ਹੈ। ਜੋ ਡਿਊਟੀ ਸਮੇਂ ਮੁਲਾਜ਼ਮਾਂ ਨਾਲ ਬਤਮੀਜ਼ੀ ਕਰਦੇ ਨੇ ਜਾਂ ਫਿਰ ਵੱਡੇ ਘਰਾਣੇ ਜਾਂ ਲੀਡਰਾਂ ਦਾ ਵਾਸਤਾ ਦੇ ਕੇ ਧੋਂਸ ਦਿਖਾਉਂਦੇ ਨੇ। ਉਨਾਂ ਸ਼ਰਾਰਤੀ ਅਨਸਰਾਂ ਦੀ ਹੁਣ ਖੈਰ ਨਹੀਂ ਕਿਉਂਕਿ ਹੁਣ ਡਿਊਟੀ ਸਮੇਂ ਮੁਲਾਜ਼ਮਾਂ ਦੇ ਨਾਲ ਕੈਮਰੇ ਮੌਜੂਦ ਰਹਿਣਗੇ ਜੋ ਹਰ ਇਕ ਚੈਕਿੰਗ ਨੂੰ ਕੈਚ ਕਰਨਗੇ।

ਪੁਲਿਸ ਕਰਮੀਆਂ ਨੇ ਇਸ ਉਪਰਾਲੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਉਪਰਾਲੇ ਨਾਲ ਪਬਲਿਕ ਤੇ ਪੁਲਸ ਨੂੰ ਦੋਨਾਂ ਲਈ ਸਹੀ ਸਿਧ ਹੋਵੇਗਾ ਨਾਲ ਹੀ ਪੁਲਿਸ ਕਰਮੀ ਨੇ ਇਨਾਂ ਕੈਮਰੇ ਬਾਰੇ ਵੀ ਜਾਣਕਾਰੀ ਦਿਤੀ। ਟ੍ਰੈਫਿਕ ਪੁਲਿਸ ਪ੍ਰਸ਼ਾਸਨ ਦਾ ਇਹ ਉਪਰਾਲਾ ਕਾਫੀ ਸ਼ਲਾਘਾਯੋਗ ਹੈ ਇਸ ਨਾਲ ਜਿਥੇ ਪਬਲਿਕ ਨਿਯਮਾਂ ਦੀ ਪਾਲਣਾ ਕਰੇਗੀ ਉਥੇ ਹੀ ਪੁਲਿਸ ਮੁਲਾਜ਼ਮ ਵੀ ਆਪਣਾ ਵਰਤਾਰਾ ਸਹੀ ਰੱਖਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button