PunjabTop News

ਮੁੱਖ ਮੰਤਰੀ ਦੀ ਅਗਵਾਈ ‘ਚ ਮੰਤਰੀ ਮੰਡਲ ਵੱਲੋਂ 27 ਸਤੰਬਰ ਨੂੰ ਵਿਧਾਨ ਸਭਾ ਦਾ ਤੀਜਾ ਇਜਲਾਸ ਸੱਦਣ ਦੀ ਸਿਫਾਰਸ਼

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਮੰਤਰੀ ਮੰਡਲ ਨੇ ਅੱਜ ਸੂਬੇ ਦੇ ਰਾਜਪਾਲ ਨੂੰ 27 ਸਤੰਬਰ ਦਿਨ ਮੰਗਲਵਾਰ ਨੂੰ 16ਵੀਂ ਵਿਧਾਨ ਸਭਾ ਦਾ ਤੀਜਾ ਇਜਲਾਸ ਸੱਦਣ ਲਈ ਸਿਫਾਰਸ਼ ਕੀਤੀ ਹੈ।ਇਹ ਫੈਸਲਾ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਦਫ਼ਤਰ ਵਿਚ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ।

SGPC ਨੇ ਕਰਤਾ ਵੱਡਾ ਐਲਾਨ? ਗੁਰਦੁਅਰਿਆਂ ’ਤੇ ਸਾਡਾ ਹੱਕ! Haryana ਸਰਕਾਰ ਨੂੰ ਚੇਤਾਵਨੀ | D5 Channel Punjabi

ਇਹ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਭਾਰਤੀ ਸੰਵਿਧਨ ਦੀ ਧਾਰਾ 174 ਦੀ ਧਾਰਾ (1) ਦੇ ਅਨੁਸਾਰ ਰਾਜਪਾਲ ਵਿਧਾਨ ਸਭਾ ਦਾ ਸਮਾਗਮ ਅਜਿਹੇ ਸਮੇਂ ਅਤੇ ਥਾਂ ਉਤੇ ਬੁਲਾਉਣ ਲਈ ਅਧਿਕਾਰਤ ਹਨ, ਜਿਵੇਂ ਕਿ ਉਹ ਯੋਗ ਸਮਝਣ। ਬੁਲਾਰੇ ਨੇ ਦੱਸਿਆ ਕਿ ਪਿਛਲੇ ਸਮਾਗਮ ਦੀ ਅੰਤਿਮ ਬੈਠਕ ਤੇ ਅਗਲੇ ਸਮਾਗਮ ਦੀ ਪਹਿਲੀ ਬੈਠਕ ਦੀ ਨਿਰਧਾਰਤ ਮਿਤੀ ਵਿਚ 6 ਮਹੀਨੇ ਤੋਂ ਵੱਧ ਦਾ ਫਰਕ ਨਾ ਹੋਵੇ। 16ਵੀਂ ਵਿਧਾਨ ਸਭਾ ਦਾ ਦੂਜਾ ਬਜਟ ਸੈਸ਼ਨ 30 ਜੂਨ, 2022 ਨੂੰ ਹੋਇਆ ਸੀ ਜਿਸ ਕਰਕੇ 27 ਸਤੰਬਰ, 2022 ਨੂੰ ਵਿਧਾਨ ਸਭਾ ਦਾ ਤੀਜਾ ਇਜਲਾਸ ਸੱਦਣ ਦੀ ਸਿਫਾਰਸ਼ ਕੀਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button