Punjab

ਅਮਰੀਕਾ ‘ਚ ਰਹਿਣਾ ਹੈ ਤਾਂ ਚੁੱਕਣਾ ਪਵੇਗਾ ਹੈਲਥਕੇਅਰ ਦਾ ਖ਼ਰਚ

ਵਾਸ਼ਿੰਗਟਨ : ਅਮਰੀਕੀ ਸਰਕਾਰ ਉਨ੍ਹਾਂ ਪਰਵਾਸੀਆਂ ਨੂੰ ਵੀਜ਼ਾ ਨਹੀਂ ਦੇਵੇਗੀ, ਜੋ ਇੱਥੋਂ ਦੇ ਸਥਾਈ ਨਿਵਾਸੀ ਬਣਨ ਤੋਂ ਬਾਅਦ ਆਪਣੇ ਸਿਹਤ ਸਬੰਧੀ ਖ਼ਰਚੇ ਨਹੀਂ ਉਠਾ ਸਕਦੇ ਹਨ ਜਾਂ ਸਿਹਤ ਬੀਮਾ ਲੈਣ ‘ਚ ਅਸਮਰੱਥ ਹਨ। ਵੀਜ਼ਾ ਨਿਯਮਾਂ ਨੂੰ ਸਖ਼ਤ ਕਰਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਬੰਧ ‘ਚ ਇਕ ਮੈਨੀਫੈਸਟੋ ਜਾਰੀ ਕੀਤਾ ਹੈ। ਇਹ ਵਿਵਸਥਾ ਆਉਣ ਵਾਲੀ ਤਿੰਨ ਨਵੰਬਰ ਤੋਂ ਲਾਗੂ ਹੋ ਜਾਵੇਗੀ। ਅਮਰੀਕਾ ‘ਤੇ ਵਧਦੇ ਜਾਇਜ਼ ਤੇ ਨਾਜਾਇਜ਼ ਪਰਵਾਸੀਆਂ ਦਾ ਬੋਝ ਘੱਟ ਕਰਨਾ 2016 ਦੀਆਂ ਚੋਣਾਂ ‘ਚ ਟਰੰਪ ਦਾ ਅਹਿਮ ਮੁੱਦਾ ਰਿਹਾ ਹੈ। ਤਾਜ਼ਾ ਕਦਮ ਨਾਲ ਉਹ ਜਾਇਜ਼ ਪਰਵਾਸ ‘ਤੇ ਸ਼ਿਕੰਜਾ ਕੱਸਣਾ ਚਾਹੁੰਦੇ ਹਨ। ਉਨ੍ਹਾਂ ਦੇ ਇਸ ਕਦਮ ਨਾਲ ਹਜ਼ਾਰਾਂ ਭਾਰਤੀ ਵੀ ਪ੍ਰਭਾਵਿਤ ਹੋਣਗੇ।

NEW YORK, NY – SEPTEMBER 24: U.S. President Donald Trump speaks to the media at the United Nations (U.N.) General Assembly on September 24, 2019 in New York City. World leaders are gathered for the 74th session of the UN amid a warning by Secretary-General Antonio Guterres in his address yesterday of the looming risk of a world splitting between the two largest economies – the U.S. and China. (Photo by Spencer Platt/Getty Images)

ਅਮਰੀਕਾ ‘ਚ ਸਥਾਈ ਤੌਰ ‘ਤੇ ਰਹਿਣ ਦੀ ਇਜਾਜ਼ਤ ਯਾਨੀ ਗ੍ਰੀਨ ਕਾਰਡ ਹਾਸਲ ਕਰਨ ਲਈ ਪਹਿਲਾਂ ਪੀਆਰ ਵੀਜ਼ਾ ਲੈਣਾ ਜ਼ਰੂਰੀ ਹੈ। ਨਵਾਂ ਨਿਯਮ ਲਾਗੂ ਹੋ ਜਾਣ ਤੋਂ ਬਾਅਦ ਵੀਜ਼ਾ ਬਿਨੈ ਦੇ ਸਮੇਂ ਬਿਨੈਕਾਰ ਨੂੰ ਦੱਸਣਾ ਪਵੇਗਾ ਕਿ ਉਹ ਅਮਰੀਕਾ ਪਹੁੰਚਣ ਤੋਂ 30 ਦਿਨ ਦੇ ਅੰਦਰ ਕਿਸ ਤਰ੍ਹਾਂ ਆਪਣੇ ਹੈਲਥਕੇਅਰ ਦਾ ਖ਼ਰਚਾ ਚੁੱਕਣਗੇ। ਵ੍ਹਾਈਟ ਹਾਊਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਬਿਨੈਕਾਰ ਸੰਤੋਖਜਨਕ ਜਵਾਬ ਜਾਂ ਸਬੂਤ ਨਹੀਂ ਦੇ ਸਕੇ ਤਾਂ ਉਨ੍ਹਾਂ ਨੂੰ ਵੀਜ਼ਾ ਨਹੀਂ ਦਿੱਤਾ ਜਾਵੇਗਾ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਨਵੇਂ ਨਿਯਮ ਵਿਦਿਆਰਥੀ ਵੀਜ਼ਾ ਤੇ ਸ਼ਰਨਾਰਥੀਆਂ ‘ਤੇ ਲਾਗੂ ਨਹੀਂ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button