Breaking NewsD5 specialIndiaNewsPoliticsPunjab

ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਗੱਲਬਾਤ ਦਾ ਸੱਦਾ

ਨਵੀਂ ਦਿੱਲੀ : ਦੇਸ਼ ‘ਚ ਕਿਸਾਨ ਅੰਦੋਲਨ ਤੋਂ ਚਿੰਤਤ ਸਰਕਾਰ ਨੇ ਕਿਸਾਨ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਨੂੰ 1 ਦਸੰਬਰ ਨੂੰ ਗੱਲਬਾਤ ਕਰਨ ਲਈ ਸੱਦਾ ਦਿੱਤਾ ਹੈ। ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦੇਰ ਰਾਤ ਕਿਸਾਨ ਜਥੇਬੰਦੀਆਂ ਨੂੰ ਇੱਕ ਦਸੰਬਰ ਨੂੰ 3 ਵਜੇ ਵਿਗਿਆਨ ਭਵਨ, ਨਵੀਂ ਦਿੱਲੀ ‘ਚ ਗੱਲਬਾਤ ਲਈ ਸੱਦਾ ਦਿੱਤਾ ਹੈ। ਕਿਸਾਨਾਂ ਦੇ ਨਾਲ ਮੰਤਰੀਆਂ ਦੀ ਉੱਚ ਪੱਧਰੀ ਕਮੇਟੀ ਗੱਲਬਾਤ ਕਰੇਗੀ। ਇਸ ਬੈਠਕ ‘ਚ ਉਨ੍ਹਾਂ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਪਿਛਲੀ ਬੈਠਕ ‘ਚ ਬੁਲਾਇਆ ਗਿਆ ਸੀ।

🔴LIVE || ਖੇਤੀ ਕਾਨੂੰਨ ਹੋਣਗੇ ਰੱਦ?ਰਾਤੋ ਰਾਤ ਲਿਆ ਵੱਡਾ ਫੈਸਲਾ? ਅੰਦੋਲਨ ਖਤਮ,ਲਿਖਤੀ ਦੇਣ ਨੂੰ ਕੇਂਦਰ ਤਿਆਰ ?

ਠੰਡ ਅਤੇ ਕੋਵਿਡ – 19 ਨੂੰ ਦੇਖਦੇ ਹੋਏ ਇਹ ਗੱਲਬਾਤ ਜਲਦੀ ਰੱਖੀ ਗਈ ਹੈ ਤਾਂ ਕਿ ਕਿਸਾਨ ਜਥੇਬੰਦੀਆਂ ਦੇ ਮੈਬਰਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਤੋਮਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰ ਸਮੱਸਿਆ ਦਾ ਹੱਲ ਕਰਨਾ ਚਾਹੁੰਦੀ ਹੈ। ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੋਦੀ ਸਰਕਾਰ ਪੂਰੀ ਵਚਨਬੱਧਤਾ ਨਾਲ ਖੜੀ ਹੈ। ਪਿਛਲੇ 6 ਸਾਲ ਦੇ ਦੌਰਾਨ ਖੇਤੀਬਾੜੀ ਅਤੇ ਕਿਸਾਨਾਂ ਦੀ ਕਮਾਈ ਵਧਾਉਣ ਲਈ ਇਤਿਹਾਸਿਕ ਕਾਰਜ ਹੋਏ ਹਨ। ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ‘ਚ ਭੁਲੇਖਾ ਹੈ। ਪਹਿਲਾਂ ਵੀ ਕਿਸਾਨਾਂ ਦੇ ਨਾਲ ਦੋ ਬਾਰ ਗੱਲਬਾਤ ਹੋਈ ਹੈ।

ਮੱਧ ਪ੍ਰਦੇਸ਼ ਦੇ ਕਿਸਾਨਾਂ ਨੇ ਕਰਤਾ ਵੱਡਾ ਐਲਾਨ,ਦਿੱਲੀ ਨੂੰ ਚਾਰੇ ਪਾਸੇ ਤੋ ਪਾਇਆ ਘੇਰਾ

ਖੇਤੀਬਾੜੀ ਸਕੱਤਰ ਨੇ 14 ਅਕਤੂਬਰ ਨੂੰ ਗੱਲਬਾਤ ਕੀਤੀ ਸੀ, ਜਦੋਂ ਕਿ 13 ਨਵੰਬਰ ਨੂੰ ਖੇਤੀ ਮੰਤਰੀ ਅਤੇ ਖਾਦ ਅਤੇ ਸਪਲਾਈ ਮੰਤਰੀ ਨੇ ਕਿਸਾਨ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਕੀਤੀ ਸੀ। ਦਰਅਸਲ ਖੇਤੀਬਾੜੀ ਸੁਧਾਰ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਸੰਗਠਨ ਰਾਸ਼ਟਰੀ ਰਾਜਧਾਨੀ ਦਿੱਲੀ ਪਹੁੰਚ ਗਏ ਹਨ ਅਤੇ ਪਿਛਲੇ ਕਈ ਦਿਨਾਂ ਤੋਂ ਕਈ ਮੁੱਖ ਸੜਕਾਂ ਨੂੰ ਜਾਮ ਕੀਤਾ ਹੋਇਆ ਹੈ।ਕਿਸਾਨ ਜਥੇਬੰਦੀਆਂ ਨੇ ਸਰਕਾਰ ਦੇ ਬਾਸ਼ਰਤ ਗੱਲਬਾਤ ਦੇ ਪ੍ਰਸਤਾਵ ਨੂੰ ਕੱਲ ਠੁਕਰਾ ਦਿੱਤਾ ਸੀ ਅਤੇ ਲੰਬੇ ਸਮੇਂ ਤੱਕ ਅੰਦੋਲਨ ਚਲਾਉਣ ਦਾ ਸੰਕੇਤ ਦਿੱਤਾ ਸੀ। ਅੰਦੋਲਨ ਦੀ ਅਗਵਾਈ ਪੰਜਾਬ ਦੇ ਕਿਸਾਨ ਕਰ ਰਹੇ ਹਨ, ਜਦੋਂ ਕਿ ਹੋਰ ਰਾਜਾਂ ਦੇ ਪ੍ਰਤੀਨਿਧੀ ਵੀ ਇਸ ‘ਚ ਸ਼ਾਮਿਲ ਹੋ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button