Breaking NewsD5 specialInternationalNews

ਸਰਕਾਰ ਨੇ ਅੰਤਰਰਾਸ਼ਟਰੀ ਉਡਾਣਾਂ ‘ਤੇ ਰੋਕ 28 ਫਰਵਰੀ 2021 ਤੱਕ ਵਧਾਈ

ਨਵੀਂ ਦਿੱਲੀ : ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ਾ ਅਨੁਸਾਰ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦੇ ਅੰਤਰਰਾਸ਼ਟਰੀ ਯਾਤਰੀਆਂ ਦੀਆਂ ਉਡਾਣਾਂ ‘ਤੇ ਰੋਕ 28 ਫਰਵਰੀ 2021 ਤੱਕ ਲਈ ਵਧਾ ਦਿੱਤੀ ਹੈ, ਜੋ 31 ਜਨਵਰੀ ਨੂੰ ਖ਼ਤਮ ਹੋਣੀ ਸੀ। ਡੀ. ਜੀ. ਸੀ. ਏ. ਨੇ ਕਿਹਾ ਕਿ ਇਹ ਪਾਬੰਦੀ ਵਿਸ਼ੇਸ਼ ਸਮਝੌਤੇ ਅਤੇ ਤਹਿਤ ਮਨਜ਼ੂਰਸ਼ੁਦਾ ਕਾਰਗੋ ਅਤੇ ਉਡਾਣਾਂ ‘ਤੇ ਲਾਗੂ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਭਾਰਤ ਲਈ ਨਿਰਧਾਰਤ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ 25 ਮਾਰਚ 2020 ਤੋਂ ਲਗਾਈ ਗਈ ਸੀ, ਜਿਸ ਨੂੰ ਕਈ ਵਾਰ ਅੱਗੇ ਵਧਾਇਆ ਜਾ ਚੁੱਕਿਆ ਹੈ।

ਭਗਵੰਤ ਮਾਨ ਨੂੰ ਪਾਰਲੀਮੈਂਟ ‘ਚ ਜਾਣ ਸਾਰ ਮੋਦੀ ਨੇ ਰੋਕਿਆ! ਗੇਟ ‘ਤੇ ਹੋ ਗਿਆ ਸ਼ੁਰੂ

ਹਾਲਾਂਕਿ, ਵੰਦੇ ਭਾਰਤ ਮਿਸ਼ਨ ਅਤੇ ਇਕ ਵਿਸ਼ੇਸ਼ ਦੋ-ਪੱਖੀ ਸਮਝੌਤੇ ਤਹਿਤ ਉਡਾਣਾਂ ਚਲਾਇਆ ਜਾ ਰਿਹਾ ਹੈ। ਭਾਰਤ ਨੇ ਹੁਣ ਤੱਕ 24 ਦੇਸ਼ਾਂ ਨਾਲ ਏਅਰ ਬੱਬਲ ਕਰਾਰ ਕਰ ਲਿਆ ਹੈ, ਜਿਸ ‘ਚ ਅਮਰੀਕਾ, ਬ੍ਰਿਟੇਨ, ਫਰਾਂਸ, ਬੰਗਲਾਦੇਸ਼, ਜਰਮਨੀ, ਮਾਲਦੀਵ, ਇਥੋਪੀਆ, ਓਮਾਨ, ਨੀਦਰਲੈਂਡ, ਕਤਰ, ਬਹਿਰੀਨ, ਯੂ. ਏ. ਈ., ਕੁਵੈਤ ਸਮੇਤ ਹੋਰ ਕਈ ਦੇਸ਼ ਸ਼ਾਮਲ ਹਨ। ਇਸ ਦੋ-ਪੱਖੀ ਸਮਝੌਤੇ (ਏਅਰ ਬੱਬਲ) ਦੇ ਤਹਿਤ ਐੱਨ. ਆਰ. ਆਈ. ਅਤੇ ਲੰਬੇ ਸਮੇਂ ਦਾ ਵੀਜ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਤਰਾ ਕਰਨ ਦੀ ਆਗਿਆ ਹੈ। ਕੋਰੋਨਾ ਮਹਾਂਮਾਰੀ ਦੇ ਕਾਰਨ ਸਿਰਫ ਜ਼ਰੂਰੀ ਯਾਤਰਾ ਨੂੰ ਸਾਰੇ ਦੇਸ਼ਾਂ ਦੁਆਰਾ ਪ੍ਰਵਾਨਗੀ ਦਿੱਤੀ ਜਾ ਰਹੀ ਹੈ, ਜਿਸ ਕਾਰਨ ਉਡਾਣਾਂ ਸੀਮਤ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button