Breaking NewsD5 specialIndiaNews

ਦੇਸ਼ ‘ਚ ਰਿਕਵਰੀ ਰੇਟ ਪਹੁੰਚਿਆ 75% ਦੇ ਕਰੀਬ, ਹਰ ਦਿਨ 8 ਲੱਖ ਤੋਂ ਜ਼ਿਆਦਾ ਨਮੂਨਿਆਂ ਦੀ ਜਾਂਚ

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਵਾਇਰਸ ਨੇ ਆਤੰਕ ਮਚਾਇਆ ਹੋਇਆ ਹੈ, ਹਰ ਦਿਨ ਹਜ਼ਾਰਾਂ ਦੀ ਗਿਣਤੀ ‘ਚ ਲੋਕ ਸੰਕਰਮਿਤ ਹੋ ਰਹੇ ਹਨ। ਪਿਛਲੇ 24 ਘੰਟਿਆਂ ‘ਚ ਰਿਕਾਰਡ 57,989 ਕੋਰੋਨਾ ਮਰੀਜ਼ ਤੰਦਰੁਸਤ ਹੋਏ ਹਨ। ਇਸ ਦੇ ਨਾਲ ਦੇਸ਼ ‘ਚ ਕੋਰੋਨਾ ਰਿਕਵਰੀ ਰੇਟ ਵੱਧ ਕੇ 75 ਫ਼ੀਸਦੀ ਦੇ ਕਰੀਬ ਪਹੁੰਚ ਗਿਆ ਹੈ। ਉਥੇ ਹੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ‘ਚ ਦੇਸ਼ ਭਰ ‘ਚ 61,408 ਨਵੇਂ ਮਾਮਲੇ ਅਤੇ 836 ਲੋਕਾਂ ਦੀ ਮੌਤ ਹੋਈ ਹੈ।

ਇਆ ਜ਼ਹਿਰੀਲੀ ਸ਼ਰਾਬ ਦਾ ਵੱਡਾ ਸੱਚ,ਫੇਰ ਪੱਤਰਕਾਰ ਨੇ ਵੀ ਦਿਖਾਈ ਪੂਰੀ ਫੁਰਤੀ

ਉਥੇ ਹੀ 24 ਘੰਟਿਆਂ ‘ਚ ਠੀਕ ਹੋਣ ਵਾਲਿਆਂ ਦੀ ਗਿਣਤੀ 57, 989 ਹੈ, ਜਿਸਦੇ ਨਾਲ ਦੇਸ਼ ‘ਚ ਸੰਕਰਮਣ ਨੂੰ ਮਾਤ ਦੇਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 22,80,566 ਹੋ ਗਈ ਹੈ ਜੋ ਕੀ ਸਥਾਪਤ ਹੈ 74.90 % ਗਿਣਤੀ ਹੈ। ਦੱਸ ਦਈਏ ਕਿ ਦੇਸ਼ ਭਰ ‘ਚ 31,05,185 ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਉਥੇ ਹੀ 16 ਦਿਨ ਪਹਿਲਾਂ ਇਹ ਗਿਣਤੀ 20 ਲੱਖ ਦੇ ਪਾਰ ਪਹੁੰਚੀ ਸੀ। ਦੇਸ਼ ‘ਚ ਕੋਰੋਨਾ ਦੇ ਮਾਮਲੇ 21 ਦਿਨਾਂ ‘ਚ 10 ਲੱਖ ਤੋਂ ਵਧ ਕੇ 20 ਲੱਖ ਹੋ ਗਏ ਸਨ ਜਦੋਂ ਕਿ 59 ਦਿਨਾਂ ‘ਚ ਸੰਕਰਮਣ ਦੇ ਮਾਮਲੇ ਇੱਕ ਲੱਖ ਤੋਂ ਵੱਧ ਕੇ 10 ਲੱਖ ਦੇ ਪਾਰ ਪਹੁੰਚ ਗਏ ਸਨ।

🔴 LIVE 🔴ਖਾਲਿਸਤਾਨੀਆਂ ਨੇ ਫੇਰ ਕਰਤਾ ਮੋਗਾ ‘ਚ ਵੱਡਾ ਕਾਂਡ,ਕਾਂਗਰਸ ਪ੍ਰਧਾਨ ਦੀ ਖਿਸਕੀ ਕੁਰਸੀ

ਕੋਰੋਨਾ ਦੇ ਤੇਜ਼ ਸੰਕਰਮਣ ਦਾ ਪਤਾ ਇਸ ਤੋਂ ਲੱਗਦਾ ਹੈ ਕਿ ਪਹਿਲਾਂ ਕੋਰੋਨਾ ਮਾਮਲੇ ਦੇ ਇੱਕ ਲੱਖ ਤੱਕ ਪੁੱਜਣ ‘ਚ 110 ਦਿਨ ਦਾ ਸਮਾਂ ਲੱਗਿਆ ਸੀ। ਉਥੇ ਹੀ ਬਾਅਦ ‘ਚ 10 ਲੱਖ ਪਾਰ ਕਰਨ ‘ਚ ਸਿਰਫ ਇਸਨੂੰ 59 ਦਿਨਾਂ ਦਾ ਸਮਾਂ ਲੱਗਿਆ। ਉਥੇ ਹੀ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਘਟੀ ਹੈ, ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੇ ਕਾਰਨ 836 ਲੋਕਾਂ ਦੀ ਮੌਤ ਹੋਈ ਹੈ।

Babbu Maan || Sidhu Moose Wala || Audio Viral || Viral Call Recording

ਇਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 57,715 ਤੱਕ ਪਹੁੰਚ ਚੁੱਕਿਆ ਹੈ। ਇਸਦੇ ਅਨੁਸਾਰ ਕੋਰੋਨਾ ਵਾਇਰਸ ‘ਚ ਮੌਤ ਦਰ ਘੱਟਕੇ 1.86% ਰਹਿ ਗਈ ਹੈ। ਦੇਸ਼ ‘ਚ ਇਸ ਸਮੇਂ 70,7668 ਮਰੀਜਾਂ ਦਾ ਇਲਾਜ਼ ਜਾਰੀ ਹੈ ਜੋ ਕਿ ਹੁਣ ਤੱਕ ਦੇ ਮਾਮਲਿਆਂ ਦਾ 23.24% ਹੈ। ਦੇਸ਼ ‘ਚ ਹੁਣ ਤੱਕ 8 ਲੱਖ ਤੋਂ ਜਿਆਦਾ ਨਮੂਨਿਆਂ ਦੀ ਜਾਂਚ ਹਰ ਦਿਨ ਹੋ ਰਹੀ ਹੈ। ਕੁਲ 3.52 ਕਰੋੜ ਤੋਂ ਜਿਆਦਾ ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button