Breaking NewsD5 specialNewsPunjab

ਅੰਮ੍ਰਿਤਸਰ ਵਿਖੇ ਸਵੇਰ ਤੋਂ ਹੋਈ ਬਰਸਾਤ ਨਾਲ ਹੈਰੀਟੇਜ ਸਟਰੀਟ ਹੋਈ ਜਲਥਲ

ਪ੍ਰਸ਼ਾਸ਼ਨ ਬੀਤੇ ਕਈ ਸਾਲਾ ਤੋਂ ਨਹੀ ਕਰ ਪਾ ਰਿਹਾ ਨਿਕਾਸੀ ਦਾ ਇੰਤਜ਼ਾਮ

ਹੈਰੀਟੇਜ ਸਟਰੀਟ ‘ਚ ਹੋਇਆ ਗੋਡੇ ਗੋਡੇ ਪਾਣੀ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਵਿਖੇ ਸਵੇਰ ਤੋਂ ਹੀ ਬਰਸਾਤ ਹੋ ਰਹੀ ਹੈ। ਬਰਸਾਤ ਦੇ ਚੱਲਦਿਆਂ ਗੋਡੇ ਗੋਡੇ ਪਾਣੀ ਖੜੇ ਹੋਣ ਦੇ ਕਾਰਣ ਲੋਕਾਂ ਅਤੇ ਵੱਖ ਵੱਖ ਸ਼ਹਿਰਾਂ ਵਿੱਚੋਂ ਆਏ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਦੇ ਚੱਲਦਿਆਂ ਸੱਚਖੱਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤਿਆਂ ‘ਚ ਪ੍ਰਸ਼ਾਸ਼ਨ ਦੀ ਨਕਾਮੀ ਦੇ ਚੱਲਦਿਆਂ ਲੋਕਾਂ ਨੂੰ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਨਵਜੋਤ ਸਿੱਧੂ ਦਾ ਵੱਡਾ ਧਮਾਕਾ ! ਮੋਦੀ ਸਰਕਾਰ ਨਾਲ ਪਿਆ ਪੇਚਾ ! ਕਿਸਾਨਾਂ ਦੇ ਹੱਕ ‘ਚ ਵੱਡਾ ਬਿਆਨ D5 Channel Punjabi

ਦੱਸ ਦਈਏ ਕਿ ਕਰੋੜਾਂ ਦੀ ਲਾਗਤ ਨਾਲ ਬਣੇ ਇਸ ਹੈਰੀਟੇਜ ਸਟਰੀਟ ਵਿਖੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਰੱਖਣ ਨਾਲ ਅੱਜ ਸੰਗਤਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਚੱਲਦਿਆਂ ਸ੍ਰੋਮਣੀ ਕਮੇਟੀ ਅਤੇ ਸਰਕਾਰ ਦੀਆਂ ਨਾਕਾਮੀਆਂ ਜੱਗ ਜਾਹਿਰ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਜਿਹੜੀਆਂ ਪਾਣੀ ‘ਚ ਚੱਲਣ ਵਾਲੀਆਂ ਬੱਸਾਂ ਸ਼ੁਰੂ ਕਰਨੀਆਂ ਸਨ। ਉਹ ਇੱਥੇ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਇਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ।

ਕਿਸਾਨਾਂ ਨਾਲ ਸਿਆਸੀ ਧਿਰਾਂ ਦੀ ਮੀਟਿੰਗ, ਪਹੁੰਚੇ ਵੱਡੇ ਸਿਆਸੀ ਆਗੂ, ਅੰਦਰੋਂ ਆਈ ਵੱਡੀ ਖ਼ਬਰ D5 Channel Punjabi

ਉਂਝ ਵੀ ਉਥੇ ਖੜੀਆਂ ਬੱਸਾਂ ਨੂੰ ਜੰਗ ਲੱਗ ਰਿਹਾ ਹੈ। ਇਥੇ ਸ਼ਰਧਾਲੂਆਂ ਦੇ ਭਲੇ ਲਈ ਕੰਮ ਆਉਣ। ਉਥੇ ਹੀ ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਇਹ ਹੈਰੀਟੇਜ ਸਟ੍ਰੀਟ ਤੇ ਸਰਕਾਰ ਵੱਲੋਂ ਇਨ੍ਹਾਂ ਪੈਸਾ ਲਗਾ ਕੇ ਤਿਆਰ ਕੀਤਾ ਗਿਆ ਪਰ ਇਸਦੀ ਸੰਭਾਲ ਕਰਨਾ ਵੀ ਸਰਕਾਰ ਦਾ ਫਰਜ ਹੈ। ਇਥੋ ਦਾ ਪ੍ਰਸ਼ਾਸਨ ਤੇ ਇਲਾਕੇ ਦੇ ਵਿਧਾਇਕ ਦੀ ਜਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ  ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਹ ਇਸ ਵੱਲ ਧਿਆਨ ਦੇਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button