ਵੱਡੀ ਖਬਰ : Punjab ਦੇ Moga ‘ਚ ਕ੍ਰੈਸ਼ ਹੋਇਆ Indian Air Force ਦਾ ਜਹਾਜ਼, ਦੀ ਮੌਤ
ਮੋਗਾ : ਪੰਜਾਬ ਦੇ ਮੋਗਾ ਦੇ ਲੰਗਿਆਣਾ ਪਿੰਡ ‘ਚ ਬੀਤੀ ਦੇਰ ਰਾਤ ਕਰੀਬ 1 – 2 ਵਜੇ ਭਾਰਤੀ ਹਵਾਈ ਫੌਜ ਦੇ ਜਹਾਜ਼ ਦੇ ਕ੍ਰੈਸ਼ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਵੱਡੇ ਹਾਦਸੇ ਦੌਰਾਨ ਪਾਇਲਟ ਅਭਿਨਵ ਚੌਧਰੀ ਦੀ ਮੌਤ ਹੋ ਗਈ। ਇਸ ਜਹਾਜ਼ ਨੇ ਰਾਜਸਥਾਨ ਦੇ ਸੂਰਤਗੜ੍ਹ ਏਅਰਬੇਸ ਤੋਂ ਉਡਾਣ ਭਰੀ ਸੀ। ਜਗਰਾਓਂ ਨੇੜੇ ਪ੍ਰੈਕਟਿਸ ਕਰਕੇ ਇਹ ਜਹਾਜ਼ ਵਾਪਸ ਸੂਰਤਗੜ੍ਹ ਜਾ ਰਿਹਾ ਸੀ, ਜਿਸ ਦੌਰਾਨ ਇਹ ਦਰਦਨਾਕ ਹਾਦਸਾ ਵਾਪਰਿਆ।
ਲੱਖਾ ਸਿਧਾਣਾ ਨੇ ਉਡਾਈ ਸਰਕਾਰਾਂ ਦੀ ਨੀਂਦ !ਕੱਢ ਲਿਆਂਦਾ ਅਜਿਹਾ ਸੱਚ, ਦੇਖ ਉੱਡ ਗਏ ਹੋਸ਼ !
ਇਸ ਹਾਦਸੇ ਦੀ ਖ਼ਬਰ ਪਤਾ ਲੱਗਣ ‘ਤੇ ਬਠਿੰਡਾ ਏਅਰਫੋਰਸ ਸਟੇਸ਼ਨ ਅਤੇ ਹਲਵਾਰਾ ਏਅਰਫੋਰਸ ਸਟੇਸ਼ਨ ਤੋਂ ਹਵਾਈ ਟੀਮਾਂ ਪਹੁੰਚ ਗਈਆਂ। ਇਹ ਜਹਾਜ਼ ਪਿੰਡ ਦੇ ਘਰਾਂ ਤੋਂ ਕਰੀਬ 500 ਮੀਟਰ ਦੂਰ ਜਾ ਡਿਗਿਆ। ਜਹਾਜ਼ ਡਿਗਣ ਮਗਰੋਂ ਪਾਇਲਟ ਅਭਿਨਵ ਚੌਧਰੀ ਲਾਪਤਾ ਹੋ ਗਏ। ਕਰੀਬ 4 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਦੀ ਲਾਸ਼ ਖੇਤਾਂ ‘ਚੋਂ ਬਰਾਮਦ ਕੀਤੀ ਗਈ।
ਲਓ ਕਿਸਾਨਾਂ ਨੇ ਰੁਕਵਾ ਦਿੱਤੀਆਂ ਚਲਦੀਆਂ ਮਸ਼ੀਨਾਂ !ਚਲਦੀ ਮਸ਼ੀਨ ‘ਤੇ ਚੜ੍ਹ ਗਏ ਕਿਸਾਨ !
ਏ. ਸੀ. ਪੀ. ਹੈੱਡ ਕੁਆਰਟਰ ਗੁਰਦੀਪ ਸਿੰਘ ਨੇ ਕਿਹਾ ਕਿ ਮੋਗਾ ਦੇ ਪਿੰਡ ਲੰਗਿਆਣਾ ਨੇੜੇ ਇਕ ਜਹਾਜ਼ ਦੇ ਕਰੈਸ਼ ਹੋਣ ਬਾਰੇ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਸੇ ਸਮੇਂ ਮੋਗਾ ਦੇ ਐਸ. ਐਸ. ਪੀ. ਹਰਮਨਬੀਰ ਸਿੰਘ ਗਿੱਲ ਅਤੇ ਪੁਲਸ ਦੇ ਸਾਰੇ ਆਲਾ ਅਧਿਕਾਰੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਪਾਇਲਟ ਨੂੰ ਲੱਭਣ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ, ਜਿਸ ਤੋਂ ਬਾਅਦ ਪਾਇਲਟ ਦੀ ਲਾਸ਼ ਬਰਾਮਦ ਕੀਤੀ ਗਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.