Breaking NewsD5 specialNewsSportsTop News

ਨੀਰਜ ਨੇ ਕੁਮਾਰ ਸੁਰਿੰਦਰ ਸਿੰਘ ਮੈਮੋਰੀਅਲ ਟੂਰਨਾਮੈਂਟ ‘ਚ ਜਿੱਤਿਆ ਸੋਨ ਤਗਮਾ

ਨਵੀਂ ਦਿੱਲੀ : ਭਾਰਤੀ ਜਲ ਸੈਨਾ (ਇੰਡੀਅਨ ਨੇਵੀ) ਦੇ ਨੀਰਜ ਨੇ ਐਤਵਾਰ ਨੂੰ ਦਿੱਲੀ ਵਿਖੇ ਸਮਾਪਤ ਹੋਏ 20ਵੇਂ ਕੁਮਾਰ ਸੁਰੇਂਦਰ ਸਿੰਘ ਮੈਮੋਰੀਅਲ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਪੰਜਾਬ ਦੇ ਸਰਤਾਜ ਸਿੰਘ ਟਿਵਾਣਾ ਨੂੰ ਪਛਾੜ ਕੇ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨਜ਼ (3ਪੀ) ਵਿੱਚ ਸੋਨ ਤਗਮਾ ਜਿੱਤਿਆ ਹੈ। ਨੀਰਜ ਨੇ ਫਾਈਨਲ ਵਿੱਚ ਸਰਤਾਜ ਨੂੰ 17-9 ਨਾਲ ਮਾਤ ਦਿੱਤੀ।

ਗੈਂਗਸਟਰਾਂ ਨੂੰ ਲੈ ਮੋਹਾਲੀ ਦੇ SSP ਦੇ ਵੱਡੇ ਖੁਲਾਸੇ, ਦੇਖੋ ਸਿੱਧਾ ਲਾਈਵ D5 Channel Punjabi

ਇਸੇ ਦੌਰਾਨ ਪੰਜਾਬ ਦੇ ਨਿਸ਼ਾਨੇਬਾਜ਼ ਸਰਤਾਜ ਸਿੰਘ ਟਿਵਾਣਾ ਨੇ ਜੂਨੀਅਰ ਮੁਕਾਬਲੇ ਵਿੱਚ ਜਿੱਤ ਦਰਜ ਕਰਕੇ ਆਪਣੇ ਦਿਨ ਨੂੰ ਯਾਦਗਾਰ ਬਣਾਇਆ। ਨੀਰਜ ਪਹਿਲੇ ਕੁਆਲੀਫਿਕੇਸ਼ਨ ਰਾਊਂਡ ਵਿੱਚ 584 ਦੇ ਸਕੋਰ ਨਾਲ ਸਿਖਰ ‘ਤੇ ਰਿਹਾ ਅਤੇ ਫਿਰ ਉਸ ਨੇ ਅੱਠ ਨਿਸ਼ਾਨੇਬਾਜ਼ਾਂ ਦੇ ਰੈਕਿੰਗ ਰਾਊਂਡ ਵਿੱਚ 403.8 ਅੰਕ ਦੇ ਸਕੋਰ ਨਾਲ ਸੋਨ ਤਗਮਾ ਜਿੱਤਿਆ। ਇਸੇ ਦੌਰਾਨ ਸਰਤਾਜ ਨੇ 400.4 ਅੰਕ ਬਣਾਏ ਤੇ ਉਹ ਦੂਸਰੇ ਨੰਬਰ ‘ਤੇ ਰਿਹਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button