Breaking NewsD5 specialIndiaNewsPunjab

ਵੱਡੀ ਖਬਰ-ਨੋਟਬੰਦੀ ਤੋਂ ਬਾਅਦ RBI ਦਾ ਲੋਕਾਂ ਨੂੰ ਇੱਕ ਹੋਰ ਵੱਡਾ ਝਟਕਾ!

ਲੁਧਿਆਣਾ : ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਯੈੱਸ ਬੈਂਕ ਦੇ ਗ੍ਰਾਹਕਾਂ ਦੀ ਕੈਸ਼ ਵਿਡਰਾਲ ਲਿਮਟ ਨੂੰ ਬੀਤੇ ਦਿਨ ਘਟਾਉਣ ਦਾ ਐਲਾਨ ਕਰਨ ਤੋਂ ਬਾਅਦ ਬੈਂਕ ਦੇ ਗ੍ਰਾਹਕਾਂ ਦੇ ‘ਚ ਸਹਿਮ ਦਾ ਮਾਹੌਲ ਹੈ। ਆਰਬੀਆਈ ਨੇ ਬੈਂਕ ਤੋਂ ਕੈਸ਼ ਕਢਵਾਉਣ ਦੀ ਲਿਮਟ ਨੂੰ 50 ਹਜ਼ਾਰ ਕਰ ਦਿੱਤਾ ਹੈ। ਜਿਸ ਕਰਕੇ ਲੋਕ ਆਪਣੇ ਪੈਸੇ ਬੈਂਕ ‘ਚੋਂ ਕਢਵਾ ਰਹੇ ਹਨ। ਬੈਂਕ ਦੇ ਬਾਹਰ ਵੱਡੀ ਤਾਦਾਦ ‘ਚ ਪੁਲਿਸ ਵੀ ਤੈਨਾਤ ਕੀਤੀ ਗਈ ਹੈ।

ਵੱਡੀ ਖਬਰ-ਨੋਟਬੰਦੀ ਤੋਂ ਬਾਅਦ RBI ਦਾ ਲੋਕਾਂ ਨੂੰ ਇੱਕ ਹੋਰ ਵੱਡਾ ਝਟਕਾ!

ਹਾਲਾਂਕਿ ਬੈਂਕ ਨੂੰ ਆਰਬੀਆਈ ਨੇ ਇਹ ਹਦਾਇਤਾਂ ਦਿੱਤੀਆਂ ਹਨ ਕਿ ਜੇਕਰ ਕਿਸੇ ਨੂੰ ਸਿੱਖਿਆ ਲਈ ਸਿਹਤ ਲਈ ਜਾਂ ਫਿਰ ਐਮਰਜੈਂਸੀ ਲਈ ਵੱਧ ਕੈਸ਼ ਚਾਹੀਦਾ ਹੈ ਤਾਂ ਉਸ ਦੀ ਮਦਦ ਕੀਤੀ ਜਾਵੇ। ਪਰ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਬੈਂਕ ਦੇ ਗ੍ਰਾਹਕਾਂ ਨੇ ਕਿਹਾ ਹੈ ਕਿ ਉਹ ਸਵੇਰ ਤੋਂ ਪੈਸੇ ਕਢਵਾਉਣ ਲਈ ਖੜ੍ਹੇ ਹਨ ਪਰ ਉਨ੍ਹਾਂ ਦਾ ਨੰਬਰ ਹਾਲੇ ਤੱਕ ਨਹੀਂ ਆਇਆ।

ਬਾਦਲਾਂ ਨੂੰ ਵੱਡਾ ਝਟਕਾ!, ਅਕਾਲੀ ਦਲ ਦੀ ਸਾਬਕਾ ਐੱਮਪੀ ਤੇ ਸਾਬਕਾ ਮੰਤਰੀ ਮਿਲਗੇ ਢੀਂਡਸਾ ਨਾਲ!

ਬੈਂਕ ਅਧਿਕਾਰੀ ਵੀ ਕੋਈ ਸਾਫ ਜਵਾਬ ਨਹੀਂ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਪੈਸੇ ਦਿੱਤੇ ਜਾ ਰਹੇ ਹਨ ਉਹ ਛੋਟੇ ਨੋਟਾਂ ਦੇ ਰੂਪ ‘ਚ ਦਿੱਤੇ ਜਾ ਰਹੇ ਹਨ ਜਿਨ੍ਹਾਂ ਨੂੰ ਸਾਂਭਣਾ ਕਾਫ਼ੀ ਔਖਾ ਹੈ। ਇਥੋਂ ਤੱਕ ਕਿ ਲੁਧਿਆਣਾ ਦੀਆਂ ਕਈ ਬ੍ਰਾਂਚਾਂ ਨੇ ਤਾਂ ਪੈਸੇ ਖਤਮ ਹੋਣ ਦੀ ਗੱਲ ਕਹਿ ਕੇ ਗ੍ਰਾਹਕਾਂ ਨੂੰ ਵਾਪਿਸ ਮੋੜ ਦਿੱਤਾ।

ਵੱਡੇ Police Officer ਤੇ ਜ਼ਨਾਨੀ ਦੀ Call Recording Viral, ਮੱਚਿਆ ਹੜਕੰਪ

ਗ੍ਰਾਹਕਾਂ ‘ਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਹਰ ਕੋਈ ਆਪਣੇ ਪੈਸੇ ਕਢਵਾਉਣ ਲਈ ਬੈਂਕ ‘ਚ ਪਹੁੰਚ ਕਰ ਰਿਹਾ ਹੈ। ਲੋਕਾਂ ਨੇ ਕਿਹਾ ਹੈ ਕਿ ਇੱਕ ਪਾਸੇ ਤਾਂ ਮੋਦੀ ਸਰਕਾਰ ਡਿਜੀਟਲ ਇੰਡੀਆ ਦੀ ਗੱਲ ਕਰਦੀ ਹੈ ਉੱਥੇ ਹੀ ਹੁਣ ਬੈਂਕਾਂ ਦੇ ‘ਚ ਅਜਿਹੀਆਂ ਲਿਮਟਾਂ ਲਗਾ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਦੀ ਨਾਕਾਮੀ ਦਾ ਨਤੀਜਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button