Breaking NewsD5 specialNewsPoliticsPunjab

ਵੱਡੀ ਖਬਰ- ਆਮ ਆਦਮੀ ਪਾਰਟੀ ਦੇ ਐੱਮ.ਐੱਲ.ਏ ਨੂੰ ਹੋਇਆ ਕਰੋਨਾ!

ਪਟਿਆਲਾ : ਪੰਜਾਬ ‘ਚ ਕੋਰੋਨਾ ਮਹਾਮਾਰੀ ਲਗਾਤਾਰ ਕਹਿਰ ਮਚਾ ਰਹੀ ਹੈ। ਆਏ ਦਿਨ ਜਿਥੇ ਕੋਰੋਨਾ ਮਾਮਲਿਆਂ ‘ਚ ਵਾਧਾ ਹੋ ਰਿਹਾ ਹੈ, ਉਥੇ ਹੀ ਲਗਾਤਾਰ ਪੰਜਾਬ ਦੇ ਵਿਧਾਇਕ ਖਤਰਨਾਕ ਮਹਾਮਾਰੀ ਦੀ ਚਪੇਟ ‘ਚ ਆ ਰਹੇ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਦੀ ਵੀ ਕੋਰੋਨਾ ਰਿਪੋਰਟ ਪੌਜੀਟਿਵ ਆਈ ਹੈ।

🔴 LIVE 🔴 ਖਾਲਿਸਤਾਨੀਆਂ ਦੀ ਪੰਜਾਬ ਨੂੰ ਵੱਡੀ ਸਾਜਿਸ਼ ? ਮਚਿਆ ਹੜਕੰਪ ! ਹੁਣ SGPC ਦੇ ਪ੍ਰਧਾਨ ‘ਤੇ ਹੋਵੇਗਾ ਪਰਚਾ ਦਰਜ?

ਇਸ ਦੀ ਪੁਸ਼ਟੀ ਉਨ੍ਹਾਂ ਖੁਦ ਕੀਤੀ ਹੈ। ਨਾਲ ਹੀ ਉਹਨਾਂ ਇੰਨੀ ਦਿਨੀਂ ਉਹਨਾਂ ਦਾ ਸੰਪਰਕ `ਚ ਆਉਣ ਵਾਲੇ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਕਰੋਨਾ ਦਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਉਹਨਾਂ ਦੇ ਦਫਤਰ ਦੇ ਸਟਾਫ ਦੀ ਰਿਪੋਰਟ ਨੈਗੇਟਿਵ ਆਈ ਹੈ।

ਕੱਲੀ ਕੁੜੀ ਨੇ ਘੇਰ ਲਏ ਮੁੰਡੇ, ਫਿਰ ਮੁੰਡਿਆਂ ਨੂੰ ਨਈਂ ਲੱਭਿਆ ਭੱਜਣ ਨੂੰ ਰਾਹ, ਤੁਸੀਂ ਸੋਚੋਗੇ ਆਹ ਕੁਝ ਵੀ ਹੋ ਸਕਦੈ ?

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ, ਸੁਖਦੇਵ ਸਿੰਘ ਢੀਂਡਸਾ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ । ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਗੁਰਪ੍ਰੀਤ ਸਿੰਘ ਕਾਂਗੜ, ਸੁੰਦਰ ਸ਼ਾਮ ਅਰੋੜਾ ਦਾ ਕੋਰੋਨਾ ਟੈਸਟ ਪੌਜ਼ੀਟਿਵ ਪਾਇਆ ਗਿਆ ਹੈ। ਉਥੇ ਹੀ ਪੰਜਾਬ ਦੇ ਕਈ ਹੋਰ ਵਿਧਾਇਕ ਵੀ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button