Breaking NewsD5 specialEntertainmentNewsPunjab

ਵਿਵਾਦਿਤ Song ਤੋਂ ਬਾਅਦ Singer Preet Harpal ਦਾ ਸਪੱਸ਼ਟੀਕਰਨ, ਗ਼ਲਤੀ ਆਪਣੀ, ਗੁੱਸਾ ਚੈੱਨਲਾਂ ‘ਤੇ

ਬਟਾਲਾ : ਪੰਜਾਬੀ ਗਾਇਕ ਪ੍ਰੀਤ ਹਰਪਾਲ ਵੱਲੋਂ ਸੋਸ਼ਲ ਮੀਡੀਆ ‘ਤੇ ਪਾਏ ਗਏ ਆਪਣੇ ਨਵੇਂ ਗੀਤ ਨਾਲ ਬਵਾਲ ਮਚ ਗਿਆ ਹੈ। ਜਿਸ ‘ਚ ਪ੍ਰੀਤ ਹਰਪਾਲ ਕੋਰੋਨਾ ਵਾਇਰਸ ‘ਤੇ ਆਪਣਾ ਗੀਤ, ‘ਨਵੀਂ ਭਸੂੜੀ’ ਗਾਉਂਦੇ ਦਿਖਾਈ ਦੇ ਰਹੇ ਹਨ। ਹਰਪਾਲ ਦੇ ਇਸ ਗੀਤ ‘ਤੇ ਸਿੱਖ ਸੰਗਠਨਾਂ ਨੇ ਸਖਤ ਇਤਰਾਜ ਜਤਾਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰੀਤ ਹਰਪਾਲ ਨੇ ਆਪਣਾ ਸ਼ਪੱਸ਼ਟੀਕਰਨ ਦਿੱਤਾ ਹੈ।

ਰੇਲਵੇ ਵਿਭਾਗ ਦਾ ਨਵਾਂ ਫ਼ਰਮਾਨ, ਦੇਖੋ ਕਦੋ ਤੱਕ ਟਰੇਨਾਂ ਰਹਿਣਗੀਆਂ ਬੰਦ, ਕਿਹੜੀਆਂ ਟਰੇਨਾਂ ਕੀਤੀਆਂ ਚਾਲੂ

ਦੱਸ ਦਈਏ ਕਿ ਐਸਜੀਪੀਸੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਅਤੇ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਮੈਨੇਜਰ ਗੁਰਿਤੰਪਾਲ ਸਿੰਘ ਭਾਟੀਆ ਨੇ ਸੰਯੁਕਤ ਬਿਆਨ ਜਾਰੀ ਕਰਕੇ ਪ੍ਰੀਤ ਹਰਪਾਲ ਦੀ ਕੜੀ ਨਿੰਦਾ ਕੀਤੀ ਹੈ। ਗੁਰਿੰਦਰਪਾਲ ਸਿੰਘ ਗੋਰਾ ਨੇ ਕਿਹਾ ਕਿ ਕੁਝ ਪੰਜਾਬੀ ਗਾਇਕ ਆਪਣੀ ਗਾਇਕੀ ਚਮਕਾਉਣ ਲਈ ਮਰਿਆਦਾ ਦੀਆਂ ਸਾਰੀਆਂ ਸੀਮਾਵਾਂ ਟੱਪ ਰਹੇ ਹਨ। ਉਨ੍ਹਾਂ ਨੇ ਪ੍ਰੀਤ ਹਰਪਾਲ ਨੂੰ ਕੜੀ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਜ਼ਲਦੀ ਹੀ ਪ੍ਰੀਤ ਹਰਪਾਲ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਡਿਲੀਟ ਨਾ ਕੀਤੀ ਅਤੇ ਸੋਸ਼ਲ ਮੀਡੀਆ ‘ਤੇ ਮਾਫੀ ਨਾ ਮੰਗੀ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button