Breaking NewsD5 specialNewsPunjabTop News

ਫਿਲਹਾਲ ਜੇਲ੍ਹ ‘ਚ ਹੀ ਰਹੇਗਾ CM ਚੰਨੀ ਦਾ ਭਾਣਜਾ

ਚੰਡੀਗੜ੍ਹ . ਕਾਂਗਰਸ ਭਲੇ ਹੀ ਗ਼ੈਰਕਾਨੂੰਨੀ ਰੇਤ ਖਨਨ (illegal sand mining) ਦੇ ਮਾਮਲੇ ‘ਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀਐਮ ਚਰਨਜੀਤ ਸਿੰਘ ਚੰਨੀ (CM Charanjit Singh Channi) ਦੇ ਭਾਣਜੇ ਭੂਪਿੰਦਰ ਸਿੰਘ ਹਨੀ (Bhupinder Singh Honey) ਦੇ ਖਿਲਾਫ਼ ਈਡੀ (ED) ਦੀ ਕਾਰਵਾਈ ਨੂੰ ਕੇਂਦਰ ਸਰਕਾਰ ਦਾ ਇੱਕ ਹਥਕੰਡਾ ਦੱਸ ਰਹੀ ਸੀ ਪਰ ਇਸ ਮਾਮਲੇ ‘ਚ ਹੁਣ ਚੰਨੀ ਦੇ ਭਾਣਜੇ ਹਨੀ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਗ਼ੈਰਕਾਨੂੰਨੀ ਰੇਤ ਖਨਨ ਦੇ ਮਾਮਲੇ ‘ਚ ਗ੍ਰਿਫ਼ਤਾਰ ਭੂਪਿੰਦਰ ਸਿੰਘ ਹਨੀ ਦੀ ਕਾਨੂੰਨੀ ਹਿਰਾਸਤ (judicial custody) ਨੂੰ ਅਦਾਲਤ ਨੇ 10 ਮਾਰਚ ਤੱਕ ਵਧਾ ਦਿੱਤਾ ਹੈ। ED ਨੇ ਕਿਹਾ ਕਿ ਹਨੀ ਨੇ ਪੁੱਛਗਿਛ ਦੇ ਦੌਰਾਨ ਸਹਿਯੋਗ ਨਹੀਂ ਕੀਤਾ। ਈਡੀ ਨੇ ਦਾਅਵਾ ਕੀਤਾ ਹੈ ਕਿ ਹਨੀ ਤੋਂ ਅਜੇ ਪੁੱਛਗਿਛ ਦੇ ਦੌਰਾਨ ਅਹਿਮ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।

Ukraine ’ਚ ਅਚਾਨਕ ਵਿਗੜੇ ਹਾਲਾਤ, ਬੰਬ-ਬਾਰੀ ਵਿਚਾਲੇ ਬੈਠੇ ਵਿਦਿਆਰਥੀ ਹੋਏ LIVE | D5 Channel Punjabi

ਜ਼ਿਕਰਯੋਗ ਹੈ ਕਿ ਈ. ਡੀ. ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਬੀਤੇ ਦਿਨੀਂ ਨਾਜਾਇਜ਼ ਮਾਈਨਿੰਗ ਅਤੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫ਼ਤਾਰ ਕਰਕੇ 4 ਫਰਵਰੀ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ ਅਤੇ ਈ. ਡੀ. ਨੇ ਅਦਾਲਤ ‘ਚ ਹਨੀ ਦਾ 4 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। 8 ਫਰਵਰੀ ਨੂੰ ਹਨੀ ਨੂੰ ਇਕ ਵਾਰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਹਨੀ ਨੂੰ ਮੁੜ ਤਿੰਨ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਰਿਮਾਂਡ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ 11 ਫਰਵਰੀ ਨੂੰ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਸੀ। ਈ. ਡੀ. ਦੇ ਛਾਪੇ ‘ਚ ਭੁਪਿੰਦਰ ਸਿੰਘ ਹਨੀ ਅਤੇ ਉਸ ਦੇ ਸਾਥੀਆਂ ਦੇ ਘਰੋਂ ਕਰੋੜਾਂ ਰੁਪਏ ਅਤੇ ਮਹਿੰਗੀਆਂ ਵਸਤਾਂ ਬਰਾਮਦ ਹੋਈਆ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button