Breaking NewsD5 specialIndiaNewsPoliticsPunjab

ਬਾਦਲਾਂ ਖ਼ਿਲਾਫ਼ ਸਾਬਕਾ ਜਥੇਦਾਰ ਨੇ ਚੁੱਕਿਆ ਖੂੰਡਾ, ਕਰਤੀ ਭਵਿੱਖਬਾਣੀ!

ਬਠਿੰਡਾ :ਬਰਗਾੜੀ ਕਾਂਡ ਅਤੇ ਸ਼੍ਰੀ ਗੁਰੂੁ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਦੇ ਦੋਸ਼ੀਆਂ ਨੂੰ ਸਜ਼ਾ ਦਿਲਵਾਉਣ ਦੀ ਮੰਗ ਨੂੰ ਲੈ ਕੇ ਆਉਂਦੀ 14 ਅਕਤੂਬਰ ਨੂੰ ਕੋਟਕਪੂਰਾ ਵਿਖੇ ‘ਇੰਸਾਫ ਮਾਰਚ’ ਕਢਿਆ ਜਾਣਾ ਹੈ। ਇਸ ਸਬੰਧੀ ਬਠਿੰਡਾ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਬਲਵੰਤ ਸਿੰਘ ਨੰਦਗੜ ਨੇ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਹੋਣੀ ਚਾਹੀਦੀ ਹੈ। ਉਹਨਾਂ ਖੁਲਾਸਾ ਕੀਤਾ ਕਿ ਸੁਖਬੀਰ ਬਾਦਲ ਕਾਰਨ ਬਹੁਤ ਸਾਰੇ ਅਕਾਲੀ ਆਗੂ ਪ੍ਰੇਸ਼ਾਨ ਹਨ ਅਤੇ ਕਈਂ ਹੋਰ ਆਗੂ ਪਾਰਟੀ ਛੱਡਣ ਦਾ ਮਨ ਬਣਾਈ ਬੈਠੇ ਹਨ।

Read Also ਜਥੇਦਾਰ ਮੰਡ ਦੇ ਪਿੰਡ ਵਾਲਿਆਂ ਨੇ ਖੋਲਤੀ ਬਾਦਲਾਂ ਦੇ ਝੂਠ ਦੀ ਪੰਡ!

ਪ੍ਰੈਸ ਕਾਨਫਰੰਸ ਦੌਰਾਨ ਦਰਬਾਰ ਖਾਲਸਾ ਜਥੇਬੰਦੀ ਦੇ ਮੁੱਖ ਸੇਵਾਦਾਰ ਹਰਜਿੰਦਰ ਸਿੰਘ ਨੇ ਕਿਹਾ ਕਿ ਬੇਸ਼ਕ ਮੌਜੂਦਾ ਸਰਕਾਰ ਵਲੋਂ ਬਰਗਾੜੀ ਕਾਂਡ ਬਾਰੇ ਬਨਾਈ ਜਾਂਚ ਕਮੇਟੀ ਦੀ ਰਿਪੋਰਟ ਆ ਚੁੱਕੀ ਹੈ ਪਰ ਸਜ਼ਾ ਬਾਰੇ ਕੋਈ ਜ਼ਿਕਰ ਨਹੀਂ ਹੈ। ਉਹ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੇ ਜਾਣ ਦੀ ਮੰਗ ਕਰਦੇ ਹਨ। ਉਹਨਾ ਕਿਹਾ ਕਿ ‘ਇੰਸਾਫ ਮਾਰਚ’ ਮੋਕੇ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਕ ਵਿਖੇ ਗੁਰਬਾਣੀ ਪਾਠ ਕੀਤਾ ਜਾਵੇਗਾ ਅਤੇ ਇਸ ‘ਚ ਵੱਡੀ ਗਿਣਤੀ ਸਿੱਖ ਜਥੇਬੰਦੀਆਂ ਭਾਗ ਲੈਣਗੀਆਂ। ‘ਬਰਗਾੜੀ ਕਾਂਡ ਅਤੇ ਸ਼੍ਰੀ ਗੁਰੂੁ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਦੇ ਦੋਸ਼ੀਆਂ ਨੂੰ ਸਜ਼ਾ ਦਿਲਵਾਉਣ ਲਈ ਕੱਢੇ ਜਾਣ ਵਾਲੇ ਇੰਸਾਫ ਮਾਰਚ ਦੀਆਂ ਮੰਗਾਂ ਨੂੰ ਸਰਕਾਰ ਕਦੋਂ ਤਕ ਪ੍ਰਵਾਨ ਕਰਦੀ ਹੈ ਇਹ ਵੇਖਨਾ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button