Breaking NewsD5 specialIndiaNewsPoliticsPunjab

ਵਿਧਾਨ ਸਭਾ ‘ਚ ਬਜਟ ਇਜਲਾਸ ਦੌਰਾਨ ਹੰਗਾਮਾ, ਅਕਾਲੀ ਦਲ ਨੇ ਵਿਧਾਨ ਸਭਾ ਬਾਹਰ ਦਿੱਤਾ ਧਰਨਾ

ਚੰਡੀਗੜ੍ਹ: ਵਿਧਾਨ ਸਭਾ ਬਜਟ ਇਜਲਾਸ ਦੇ ਪਹਿਲੇ ਦਿਨ ਹੀ ਅਕਾਲੀ ਦਲ ਨੇ ਵਿਧਾਨ ਸਭਾ ‘ਚੋਂ ਵਾਕ ਆਊਟ ਕਰ ਦਿੱਤਾ ਹੈ। ਅਕਾਲੀ ਦਲ ਸੜਕਾ ‘ਤੇ ਉਤਰ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਿਹਾ ਤੇ ਸਰਕਾਰ ਵਲੋਂ ਕੀਤੇ ਵਾਅਦਿਆਂ ਨੂੰ ਯਾਦ ਕਰਵਾ ਰਿਹਾ ਹੈ। ਜਾਣਕਾਰੀ ਮੁਤਾਬਕ ਵਿਧਾਨ ਸਭਾ ‘ਚੋਂ ਵਾਕ ਆਊਟ ਕਰਨ ਤੋਂ ਬਾਅਦ ਅਕਾਲੀ ਅਤੇ ਭਾਜਪਾ ਵਿਧਾਇਕ ਨਾਅਰੇਬਾਜ਼ੀ ਕਰਦਿਆਂ ਵਿਧਾਨ ਸਭਾ ਦੇ ਗੇਟ ਤੇ ਆ ਗਏ ਜਿੱਥੇ ਸੁਖਬੀਰ ਬਾਦਲ ਨਾਲ ਧਰਨੇ ਤੇ ਬੈਠ ਗਏ ਹਨ।

ਵਿਧਾਨ ਸਭਾ ‘ਚ ਪੰਜਾਬੀ ਲਈ ਅੜ੍ਹ ਗਏ ਬੈਂਸ, ਵਿਰੋਧੀਆਂ ਦੇ ਮੂੰਹ ਨੂੰ ਲੱਗ ਗਏ ‘ਜ਼ਿੰਦੇ’ (ਵੀਡੀਓ)

ਧਰਨੇ ਵਾਲੀ ਥਾਂ ਤੇ ਸਾਬਕਾ ਮੁੱਖ ਮੁੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਸਨ। ਅਕਾਲੀ–ਭਾਜਪਾ ਵਿਧਾਇਕ ਕਿਸਾਨਾਂ ਨੂੰ ਕਰਜ਼ਾ–ਮੁਕਤ ਕਰਨ ਦੀ ਮੰਗ ਕੀਤੀ। ਦੋਵੇਂ ਪਾਰਟੀ ਦੇ ਆਗੂਆਂ ਨੇ ਸਰਕਾਰ ਤੇ ਰਾਜਪਾਲ ਨੂੰ ਗੁੰਮਰਾਹ ਕਰਨ ਦਾ ਵੀ ਦੋਸ਼ ਲਗਾਇਆ ਹੈ। ਇਸਦੇ ਨਾਲ ਲੋਕ ਇਨਸਾਫ ਪਾਰਟ ਵੱਲੋਂ ਵੀ ਸਦਨ ‘ਚੋਂ ਵਾਕਆਊਟ ਕਰ ਦਿੱਤਾ ਗਿਆ ਸੀ ਕਿਉਕਿ ਰਾਜਪਾਲ ਵੀਪੀ ਸਿੰਘ ਵਦਨੋਰ ਵਲੋਂ ਵਿਧਾਨ ਸਭਾ ਸਦਨ ਦੀ ਸ਼ੁਰੂਆਤ ਦਾ ਭਾਸ਼ਣ ਅੰਗਰੇਜੀ ਭਾਸ਼ਾ ਵਿੱਚ ਦਿੱਤਾ ਜਾ ਰਿਹਾ ਸੀ। ਜਿਸ ਨਾਲ ਸਦਨ ਦਾ ਪਹਿਲਾ ਦਿਨ ਹੰਗਾਮੇ ਭਰਿਆ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button