Breaking NewsD5 specialIndiaNewsPoliticsPunjab

ਵਿਧਾਨ ਸਭਾ ‘ਚ ਪੰਜਾਬੀ ਲਈ ਅੜ੍ਹ ਗਏ ਬੈਂਸ, ਵਿਰੋਧੀਆਂ ਦੇ ਮੂੰਹ ਨੂੰ ਲੱਗ ਗਏ ‘ਜ਼ਿੰਦੇ’ (ਵੀਡੀਓ)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਰਾਜਪਾਲ ਵੀਪੀ ਸਿੰਘ ਬਦਨੌਰ ਦੇ ਭਾਸ਼ਣ ਸ਼ੁਰੂ ਹੁੰਦੇ ਹੀ ਅਕਾਲੀ ਵਿਧਾਇਕਾਂ ਨੇ ਰੌਲਾ ਰੱਪਾ ਪਾਇਆ ਅਤੇ ਕਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਵਧਾਇਆ ਜਾਵੇ। ਨਾਲ ਹੀ ਅਕਾਲੀ ਵਿਧਾਇਕ ਕਹਿ ਰਹੇ ਸਨ ਕਿ ਜੋ ਸਚਾਈ ਹੈ ਉਹ ਬਿਆਨ ਕੀਤੀ ਜਾਵੇ ਪੰਜਾਬ ਵਿੱਚ ਬੇਰੁਜ਼ਗਾਰੀ ਕਿਸਾਨ ਮਸਲੇ ਆਦਿ ਬਾਰੇ ਸਹੀ ਅੰਕੜੇ ਰੱਖੇ ਜਾਣ।

Read Also ਵਿਧਾਨ ਸਭਾ ਸਪੀਕਰ ਨੂੰ ਗਲਤ ਬੋਲਣ ‘ਤੇ ਸੁਖਬੀਰ ਬਾਦਲ ਨੂੰ ਨੋਟਿਸ

ਇਸ ਦੇ ਨਾਲ ਹੀ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਰਾਜਪਾਲ ਵਲੋਂ ਪੰਜਾਬੀ ਦੀ ਥਾਂ ਅੰਗਰੇਜ਼ੀ ‘ਚ ਭਾਸ਼ਣ ਪੜ੍ਹਨ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਸਪੀਕਰ ਸਾਹਿਬ ਅੰਗਰੇਜ਼ੀ ਬੋਲ ਕੇ ਮਾਂ ਬੋਲੀ ਦੀ ਹੱਤਿਆ ਕਰ ਰਹੇ ਹਨ, ਇਸ ਤੋਂ ਬਾਅਦ ਨਾਅਰੇਬਾਜ਼ੀ ਕਰਦਿਆਂ ਸਿਮਰਜੀਤ ਸਿੰਘ ਬੈਂਸ ਵਲੋਂ ਵੀ ਵਿਧਾਨ ਸਭਾ ‘ਚੋਂ ਵਾਕਆਊਟ ਕੀਤਾ ਗਿਆ। ਦੱਸ ਦਈਏ ਕਿ ਅੱਜ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਦਾ ਪਹਿਲਾ ਦਿਨ ਸੀ ਤੇ ਪਹਿਲੇ ਦਿਨ ਹੀ ਰੌਲਾ ਰੱਪਾ ਪੈ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button