PunjabTop News

ਕਮਲਜੀਤ ਬਰਾੜ ਨੂੰ ਕੋਈ ਧਮਕੀ ਨਹੀਂ ਦਿੱਤੀ, ਭੱਟੀ ਬੋਲਿਆ- ਮੇਰਾ ਨਾਮ ਫੇਮ ਲੈਣ ਲਈ ਇਸਤੇਮਾਲ ਨਾ ਕਰੇ

ਮੋਗਾ ਤੋਂ ਸਾਬਕਾ ਕਾਂਗਰਸ ਆਗੂ ਕਮਲਜੀਤ ਸਿੰਘ ਬਰਾੜ ਨੂੰ ਧਮਕੀ ਮਿਲਣ ਦੇ ਦਾਅਵੇ ‘ਤੇ ਪਾਕਿਸਤਾਨੀ ਡੌਨ ਸਹਿਜ਼ਾਦ ਭੱਟੀ ਦਾ ਆਡਿਓ ਸਾਹਮਣੇ ਆਇਆ ਹੈ। ਆਡਿਓ ‘ਚ ਭੱਟੀ ਕਹਿ ਰਿਹਾ ਹੈ ਕਿ ਉਸ ਨੇ ਕਿਸੇ ਨੂੰ ਵੀ ਜਾਣ ਤੋਂ ਮਾਰਨ ਦੀ ਧਮਕੀ ਨਹੀਂ ਦਿੱਤੀ ਹੈ। ਮੈਂ ਉਹ ਕਾਲ ਰਿਕਾਰਡਿੰਗ ਸੁਣੀ ਹੈ, ਨਾ ਮੈਂ ਤੇ ਨਾ ਹਾਂ ਮੇਰੇ ਕਿਸੇ ਬੰਦੇ ਨੇ ਕਮਲਜੀਤ ਬਰਾੜ ਨਾਮ ਦੇ ਵਿਅਕਤੀ ਨੂੰ ਧਮਕਾਇਆ ਹੈ। ਉਹ ਆਪਣੇ ਇੰਟਰਵਿਊ ‘ਚ ਉਸ ਦਾ ਨਾਮ ਵਰਤ ਰਿਹਾ ਹੈ। ਹੁਣ ਮੈਨੂੰ ਪਤਾ ਲੱਗਾ ਹੈ ਕਿ ਇਹ ਆਦਮੀ ਕੌਣ ਹੈ ਤੇ ਕਿਉਂ ਅਜਿਹਾ ਕਰ ਰਿਹਾ ਹੈ।

ਭੱਟੀ ਨੇ ਕਿਹਾ ਇਹ ਆਦਮੀ ਸਕਿਓਰਟੀ ਲੈਣਾ ਚਾਹੁੰਦਾ ਹੈ ਜਾਂ ਫਿਰ ਮੇਰਾ ਨਾਮ ਨਾਲ ਫੇਮ ਲੈਣਾ ਚਾਹੁੰਦਾ ਹੈ। ਉਹ ਆਪਣੇ ਇੰਟਰਵਿਊ ‘ਚ ਮੈਨੂੰ ਲੈ ਕੇ ਜੋ ਸ਼ਬਦਾਵਲੀ ਇਸਤੇਮਾਲ ਕਰ ਰਿਹਾ ਹੈ, ਉਸ ‘ਤੇ ਲਗਾਮ ਲਗਾਏ। ਪਹਿਲੀ ਗੱਲ ਇਹ ਹੈ ਕਿ ਮੈਂ ਧਮਕੀ ਨਹੀਂ ਦਿੰਦਾ। ਜੇਕਰ ਮੇਰਾ ਇਸ ਨਾਲ ਕੋਈ ਮਸਲਾ ਹੁੰਦਾ ਤਾਂ ਮੈਂ ਇਸ ਦੇ ਗਲੇ ‘ਚ ਪੱਟਾ ਪਾਂ ਦਿੰਦਾ ਤੇ ਫਿਰ ਕਾਲ ਲਗਾਉਂਦਾ। ਨਾ ਤਾਂ ਮੇਰੇ ਕੋਲ ਇਨ੍ਹਾਂ ਸਮੇਂ ਹੈ ਕਿ ਮੈਂ ਕਿਸੀ ਨੂੰ ਕਾਲ ਕਰਾਂ ਤਾ ਨਾ ਹੀ ਮੇਰੀ ਇਸ ਨਾਮ ਦੇ ਕਿਸੇ ਆਦਮੀ ਨਾਲ ਕੋਈ ਦੁਸ਼ਮਣੀ ਹੈ। ਮੈਂ ਇਸ ਦਾ ਇੰਟਰਵਿਊ ਸੁਣਿਆ ਹੈ, ਉਸ ਤੋਂ ਬਾਅਦ ਹੀ ਇੰਟਰਵਿਊ ਜਾਰੀ ਕਰ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button