Breaking NewsD5 specialNewsPoliticsPunjab

ਕਾਂਗਰਸੀ ਪ੍ਰਧਾਨ ਦੀ ਬਿੱਟੂ ਨੂੰ ਕੋਰੀ ਨਾਂਹ! ਅਸੀਂ ਨਹੀਂ ਕਰਾਉਣੇ ਪਰਚੇ, ਦਿਲਜੀਤ ਬੋਲਿਆ ਸੱਚ,ਇਕੱਲੇ ਪਏ ਰਵਨੀਤ ਬਿੱਟੂ!

ਲੁਧਿਆਣਾ : ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਪੰਜਾਬੀ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਤੇ ਜੈਜ਼ੀ ਬੀ ਖ਼ਿਲਾਫ਼ ਪਰਚਾ ਦਰਜ ਕਰਨ ਦੇ ਮੁੱਦੇ ‘ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਕਿਹਾ ਕਿ ਅਸੀਂ ਪਰਚਿਆਂ ਦੀ ਰਾਜਨੀਤੀ ‘ਚ ਨਹੀਂ ਪੈਣਾ ਚਾਹੁੰਦੇ। ਇਸ ਕੰਮ ਦੇ ਲਈ ਸਟੇਟ ਅਤੇ ਕੇਂਦਰੀ ਏਜੰਸੀਆਂ ਹਨ ਉਹ ਇਹ ਸਭ ਕੰਮ ਦੇਖ ਰਹੀਆਂ ਹਨ।

ਵੱਡੀ ਖ਼ਬਰ-ਸਬ-ਇੰਸਪੈਕਟਰ ਦੇ ਮਾਰੀਆਂ ਸ਼ਰੇਆਮ ਗੋਲੀਆਂ,ਹੁਣ ਪੁਲਿਸ ਵੀ ਸੁਰੱਖਿਅਤ ਨਹੀਂ?

ਅੱਗੇ ਢਿਲੋਂ ਨੇ ਕਿਹਾ ਕਿ ਸਭ ਨੂੰ ਆਪਣੇ ਵਿਚਾਰ ਰੱਖਣ ਦੀ ਖੁੱਲ੍ਹ ਹੈ ਖਾਸਕਰ ਸਿੰਗਰ ਆਪਣੇ ਗੀਤਾਂ ਰਾਹੀਂ ਆਪਣੀ ਗੱਲ ਰੱਖ ਸਕਦੇ ਹਨ। ਫਿਰ ਢਿੱਲੋਂ ਨੇ ਦਿਲਜੀਤ ਦੇ ਗੀਤ ‘ਰੰਗਰੂਟ’ ਬਾਰੇ ਕਿਹਾ ਜੋ ਕਿ ਫਿਲਮ ‘1984’ ‘ਚ ਗਾਇਆ ਗਿਆ ਸੀ ਢਿੱਲੋਂ ਨੇ ਕਿਹਾ ਕਿ ਇਹ ਗੀਤ 1984 ਦੇ ਹਾਲਾਤਾਂ ਨੂੰ ਬਿਆਨ ਕਰਦਾ ਹੈ। ਜਿਹੜਾ ਕਿ ਕੌੜਾ ਸੱਚ ਹੈ ਜਿਸ ਤੋਂ ਭੱਜਿਆ ਨਹੀਂ ਜਾ ਸਕਦਾ। ਜਿਸ ਨੂੰ ਗੱਲਬਾਤ ਕਰਕੇ ਹੀ ਹੱਲ ਕੀਤਾ ਜਾ ਸਕਦਾ ਹੈ। ਜਿਨ੍ਹਾਂ ਅਸੀਂ ਇਸ ਨੂੰ ਪਰਚਿਆਂ ਨਾਲ ਦਬਾਉਣ ਦੀ ਗੱਲ ਕਰਾਂਗੇ ਇਹ ਉਨ੍ਹਾਂ ਹੀ ਅੱਗੇ ਆਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button