ਵਿਦੇਸ਼ ਮੰਤਰੀ ਤੋਂ ਬਾਅਦ ਹੁਣ ਪਾਕਿਸਤਾਨ ਦੇ ਸਿਹਤ ਮੰਤਰੀ ਵੀ ਕੋਰੋਨਾ ਪੌਜ਼ੀਟਿਵ

ਇਸਲਾਮਾਬਾਦ : ਕੋਰੋਨਾ ਦੀ ਵਜ੍ਹਾ ਨਾਲ ਪਾਕਿਸਤਾਨ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਤੇਜ਼ੀ ਨਾਲ ਵੱਧਦੇ ਮਾਮਲਿਆਂ ਵਿੱਚ ਹੁਣ ਉੱਥੇ ਦੀ ਸਰਕਾਰ ਦੇ ਕੇਂਦਰੀ ਮੰਤਰੀ ਵੀ ਇਸ ਦੀ ਚਪੇਟ ਤੋਂ ਨਹੀਂ ਬੱਚ ਰਹੇ। ਸੋਮਵਾਰ ਨੂੰ ਪਾਕਿਸਤਾਨ ਦੇ ਸਿਹਤ ਮੰਤਰੀ ਡਾ.ਜਫਰ ਮਿਰਜਾ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ।
ਭਗਵੰਤ ਮਾਨ ਨੇ ਕੀਤਾ ਨਵਾਂ ਖ਼ੁਲਾਸਾ | Bhagwant Mann | Latest News
ਸਿਹਤ ਮਾਮਲਿਆਂ ‘ਤੇ ਪ੍ਰਧਾਨਮੰਤਰੀ ਦੇ ਵਿਸ਼ੇਸ਼ ਸਲਾਹਕਾਰ ਮਿਰਜਾ ਨੇ ਕਿਹਾ ਕਿ ਉਨ੍ਹਾਂ ਨੂੰ ਹਲਕੇ ਲੱਛਣ ਮਹਿਸੂਸ ਹੋ ਰਹੇ ਹਨ ਅਤੇ ਉਹ ਸਾਰੀ ਸਾਵਧਾਨੀ ਵਰਤ ਰਹੇ ਹਨ। ਮਿਰਜਾ ਨੇ ਟਵੀਟ ਕੀਤਾ, ਮੇਰੇ ਕੋਰੋਨਾ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਡਾਕਟਰੀ ਸਲਾਹ ਦੇ ਤਹਿਤ ਮੈਂ ਘਰ ‘ਚ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ ਅਤੇ ਸਾਰੀ ਸਾਵਧਾਨੀ ਰੱਖੀ ਜਾ ਰਹੀ ਹੈ। ਮੈਨੂੰ ਹਲਕੇ ਲੱਛਣ ਮਹਿਸੂਸ ਹੋ ਰਹੇ ਹਨ। ਮੇਰੇ ਲਈ ਦੁਆ ਕਰੋ।”
<327> I have tested positive for COVID-19. Under med advice I have isolated myself at home & taking all precautions. I have mild symptoms. Please keep me in your kind prayers. Colleagues, keep up the good work! You are making a big difference & I am proud of you.
— Zafar Mirza (@zfrmrza) July 6, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.