Breaking NewsD5 specialNewsPress ReleasePunjabTop News

ਅਚਾਰੀਆਕੁਲ ਮਨਾਏਗਾ ਆਚਾਰੀਆ ਵਿਨੋਬਾ ਭਾਵੇ ਦੀ ਜਯੰਤੀ

ਚੰਡੀਗੜ੍ਹ: ਅਚਾਰੀਆਕੁਲ ਦੀ ਸਾਲਾਨਾ ਮੀਟਿੰਗ ਅੱਜ ਚੰਡੀਗੜ੍ਹ ਦੇ ਸੈਕਟਰ 43 ਸਥਿਤ ਦਫ਼ਤਰ ਵਿਖੇ ਹੋਈ। ਮੀਟਿੰਗ ਵਿੱਚ ਜਥੇਬੰਦੀ ਦਾ ਪੁਨਰਗਠਨ ਕੀਤਾ ਗਿਆ। ਕੇ.ਕੇ.ਸ਼ਾਰਦਾ ਨੂੰ ਸਰਬਸੰਮਤੀ ਨਾਲ ਦੁਬਾਰਾ ਸੰਸਥਾ ਦਾ ਚੇਅਰਮੈਨ ਚੁਣਿਆ ਗਿਆ। ਮੀਨਾ ਸ਼ਰਮਾ ਨੂੰ ਵਾਈਸ ਚੇਅਰਮੈਨ, ਸੀਨੀਅਰ ਪੱਤਰਕਾਰ ਪ੍ਰੇਮ ਵਿੱਜ ਅਤੇ ਨਲਿਨ ਅਚਾਰੀਆ ਨੂੰ ਸੀਨੀਅਰ ਡਿਪਟੀ ਪ੍ਰਧਾਨ ਬਣਾਇਆ ਗਿਆ।

ਤੇਜਿੰਦਰ ਸਿੰਘ ਨੂੰ ਸਕੱਤਰ, ਪ੍ਰਗਿਆ ਸ਼ਾਰਦਾ ਨੂੰ ਸੰਯੁਕਤ ਸਕੱਤਰ ਅਤੇ ਵਰਿੰਦਰ ਸ਼ਰਮਾ ਨੂੰ ਖਜ਼ਾਨਚੀ ਚੁਣਿਆ ਗਿਆ। ਜਥੇਬੰਦੀ ਵਿੱਚ ਐਮ.ਐਮ ਜੁਨੇਜਾ, ਰਮੇਸ਼ ਬੱਲ, ਕਾਂਸ਼ੀ ਰਾਮ, ਜੇਡੀ ਚੀਮਾ, ਰਾਕੇਸ਼ ਸ਼ਰਮਾ, ਅਵਤਾਰ ਸਿੰਘ ਨੂੰ ਕਾਰਜਕਾਰਨੀ ਵਿੱਚ ਲਿਆ ਗਿਆ। ਗੁਰਪਾਲ ਸਿੰਘ ਨੂੰ ਇੰਚਾਰਜ ਪੰਜਾਬ ਇਕਾਈ ਤੇ ਓਂਕਾਰ ਚੰਦ ਨੂੰ ਸਹਿ ਇੰਚਾਰਜ ਪੰਜਾਬ ਬਣਾਇਆ ਗਿਆ।

ਮੀਟਿੰਗ ਵਿੱਚ ਆਚਾਰੀਆ ਵਿਨੋਬਾ ਭਾਵੇ ਦਾ ਜਨਮ ਦਿਹਾੜਾ ਆਉਂਦੇ ਸਤੰਬਰ ਮਹੀਨੇ ਵਿੱਚ ਵੱਡੇ ਪੱਧਰ ’ਤੇ ਮਨਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਅਚਾਰੀਆਕੁਲ ਵੱਲੋਂ ਗਰੀਬ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਲਈ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕੀਤੀ ਗਈ।

ਮੀਟਿੰਗ ਵਿੱਚ ਉਨ੍ਹਾਂ ਅਖ਼ਬਾਰ ਦੇ ਹਾਕਰ ਅਤੇ ਸਫ਼ਾਈ ਕਰਮਚਾਰੀ ਦੀ ਬੀਤੇ ਦਿਨ ਹੋਈ ਦੁਰਘਟਨਾ ਵਿੱਚ ਹੋਈ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸੰਸਥਾ ਦੀ ਤਰਫ਼ੋਂ ਪਰਿਵਾਰ ਦੀ ਮਦਦ ਕਰਨ ਦਾ ਫੈਸਲਾ ਵੀ ਕੀਤਾ ਗਿਆ। ਮੀਟਿੰਗ ਵਿੱਚ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਵੱਲੋਂ ਸੰਸਥਾ ਦੇ ਪ੍ਰੋਗਰਾਮ ਵਿੱਚ ਦਿੱਤੀ ਗਈ 2.51 ਲੱਖ ਦੀ ਗਰਾਂਟ ’ਤੇ ਧੰਨਵਾਦ ਦਾ ਮਤਾ ਪਾਸ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button