Breaking NewsIndiaNewsPunjab

ਮਾਨਸਾ ’ਚ ਹੋਇਆ ਖਤਰਨਾਕ ਧਮਾਕਾ, ਇੱਕ ਦੀ ਮੌਤ ਇਲਾਕੇ ‘ਚ ਫੈਲੀ ਸਨਸਨੀ

ਮਾਨਸਾ : ਪੰਜਾਬ ਵਿੱਚ ਰਹਿ-ਰਹਿ ਕੇ ਹੋ ਰਹੇ ਬੰਬ ਧਮਾਕਿਆਂ ਦੇ ਮਾਹੌਲ ਵਿੱਚ ਹੁਣ ਵਾਰੀ ਮਾਨਸਾ ਦੀ ਆਈ ਹੈ। ਇੱਥੇ ਹੋਏ ਇੱਕ ਧਮਾਕੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮਾਨਸਾ ਸ਼ਹਿਰ ਦੇ ਇੱਕ ਮਸ਼ਹੂਰ ਕਬਾੜੀ ਮਿੱਠੂ ਰਾਮ ਦੀ ਦੁਕਾਨ ਤੇ ਇਹ ਧਮਾਕਾ ਉਸ ਵੇਲੇ ਹੋਇਆ ਜਦੋਂ ਕਬਾੜੀ ਦੇ ਕਰਿੰਦੇ ਕਬਾੜ ਤੋੜ ਰਹੇ ਸਨ।

Read Also ਲੱਖਾ ਸਿਧਾਣਾ ਨੂੰ ਮਾਨਸਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਪ੍ਰਤੱਖਦਰਸ਼ੀਆਂ ਅਨੁਸਾਰ ਮਿੱਠੂ ਕਬਾੜੀਏ ਦਾ ਕਰਿੰਦਾ ਨੱਥੂ ਰਾਮ ਦੁਕਾਨ ਵਿੱਚ ਕੋਈ ਕੰਪਰੈਸ਼ਰ ਨੁਮਾ ਚੀਜ਼ ਨੂੰ ਤੋੜ ਰਿਹਾ ਸੀ ਕਿ ਇੱਕ ਜ਼ੋਰਦਾਰ ਧਮਾਕੇ ਨਾਲ ਉਸਦੇ ਸਰੀਰ ਦੇ ਚੀਥੜੇ ਉਡ ਗਏ। ਮੌਕੇ ਤੇ ਪਹੁੰਚੇ ਐਸਐਸਪੀ, ਡੀਐਸਪੀ ਅਤੇ ਥਾਣੇ ਦੇ ਐਸਐਚਓ ਨੇ ਆਸਪਾਸ ਦਾ ਇਲਾਕਾ ਸੀਲ ਕਰਕੇ ਘਟਨਾ ਵਾਲੀ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੌਕੇ ’ਤੇ ਨਜ਼ਦੀਕ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਧੀਰ ਸਿੰਘ ਨੇ ਦੱਸਿਆ ਕਿ ਮੁਢਲੀ ਜਾਂਚ ਵਿੱਚ ਇਹ ਪਤਾ ਲੱਗਿਆ ਹੈ ਕਿ ਦੁਕਾਨਦਾਰ ਨੇ ਸੁਰੱਖਿਆ ਦੇ ਮੱਦੇਨਜ਼ਰ ਕੋਈ ਵੀ ਅਜਿਹੇ ਪ੍ਰਬੰਧ ਨਹੀਂ ਕੀਤੇ ਸਨ।

ਜਿਸ ਨਾਲ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕਦਾ ਤੇ ਉਨ੍ਹਾਂ ਕਿਹਾ ਕਿ ਜਿਸ ਵੇਲੇ ਇਹ ਘਟਨਾ ਵਾਪਰੀ ਨੱਥੂ ਰਾਮ ਇੱਕ ਅਜਿਹੇ ਕੰਪਰੈਸ਼ਰ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਕਿ ਬੁਰੀ ਤਰ੍ਹਾਂ ਪ੍ਰੈਸ਼ਰ ਨਾਲ ਭਰਿਆ ਹੋਇਆ ਸੀ ਤੇ ਜਿਉਂ ਹੀ ਉਸ ਤੇ ਸੱਟ ਵੱਜੀ ਉਹ ਇੱਕ ਜ਼ੋਰਦਾਰ ਧਮਾਕੇ ਨਾਲ ਫਟ ਗਿਆ ਤੇ ਨੱਥੂ ਰਾਮ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਿਲ੍ਹਾ ਪੁਲਿਸ ਮੁਖੀ ਅਨੁਸਾਰ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਸਾਰੇ ਤੱਥ ਸਾਹਮਣੇ ਲਿਆਂਦੇ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button