Breaking NewsD5 specialNewsSports

ਵਰਲਡ ਕੱਪ ਜੇਤੂ ਕੋਚ ਟ੍ਰੇਵਰ ਬੇਲਿਸ ਨੇ ਛੱਡਿਆ ਇੰਗਲੈਂਡ ਦਾ ਸਾਥ, ਆਸਟ੍ਰੇਲੀਆ ‘ਚ ਇਸ ਟੀਮ ਦੀ ਸੰਭਾਲਣਗੇ ਕਮਾਨ 

ਨਵੀਂ ਦਿਲੀ : ਇੰਗਲੈਂਡ ਦੇ ਕੋਚ ਟ੍ਰੇਵਰ ਬੇਲਿਸ ਨੇ ਆਪਣੇ ਦੇਸ਼ ਆਸਟ੍ਰੇਲੀਆ ਪਰਤਣ ਦੀ ਤਿਆਰੀ ਕਰ ਲਈ ਹੈ। ਬੇਲਿਸਬਿੱਗ ਬੈਸ਼ ਲੀਗ (ਬੀ. ਬੀ. ਐੱਲ.) ਦੇ ਸਿਡਨੀ ਥੰਡਰ ਦੇ ਕੋਚ ਦਾ ਅਹੁਦਾ ਸੰਭਾਲਣਗੇ। ਇੰਗਲੈਂਡ ਨੇ ਸਾਲ 2019 ’ਚ 58 ਸਾਲਾ ਬੇਲਿਸ ਦੀ ਅਗਵਾਈ ’ਚ ਇਕ ਦਿਨਾ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। ਉਹ ਕੋਲਕਾਤਾ ਨਾਈਟ ਰਾਈਡਰਜ਼ ਦੇ ਕੋਚ ਵੀ ਸਨ, ਜਿਸ ਨੇ ਉਸ ਦੀ ਮੌਜੂਦਗੀ ’ਚ ਦੋ ਵਾਰ ਇੰਡੀਅਨ ਪ੍ਰੀਮੀਅਰ ਲੀਗ ਦਾ ਖਿਤਾਬ ਜਿੱਤਿਆ। ਇੱਕ ਦਹਾਕਾ ਪਹਿਲਾਂ ਬੇਲਿਸ ਨੇ ਬੀ. ਬੀ. ਐੱਲ. ਦੇ ਉਦਘਾਟਨੀ ਸੀਜ਼ਨ ’ਚ ਸਿਡਨੀ ਸਿਕਸਰਜ਼ ਨੂੰ ਖਿਤਾਬ ਜਿਤਵਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਵਕੀਲ ਨੇ ਕੈਪਟਨ ਸਰਕਾਰ ਦੀ ਖੋਲ੍ਹੀ ਪੋਲ ! ਸਾਰੇ ਸਬੂਤ ਕਰ ਲਏ ਇਕੱਠੇ ! ਕੀਤੇ ਵੱਡੇ ਖੁਲਾਸੇ !

ਸਿਡਨੀ ਥੰਡਰ ਪਿਛਲੇ ਸਾਲ ਬੀ. ਬੀ. ਐੱਲ. ਦੇ ਫਾਈਨਲ ’ਚ ਪਹੁੰਚੀ ਸੀ। ਇਸ ਤੋਂ ਪਹਿਲਾਂ 2016 ’ਚ ਖਿਤਾਬ ਜਿੱਤਣ ਤੋਂ ਬਾਅਦ ਉਹ ਅਗਲੇ ਤਿੰਨ ਸਾਲਾਂ ਤੱਕ ਫਾਈਨਲ ’ਚ ਨਹੀਂ ਪਹੁੰਚ ਸਕੀ। ਸ਼ੈਫੀਲਡ ਸ਼ੀਲਡ ’ਚ ਨਿਊ ਸਾਊਥ ਵੇਲਜ਼ ਦੇ ਵੀ ਕੋਚ ਰਹਿ ਚੁੱਕੇ ਬੇਲਿਸ ਸਿਡਨੀ ਥੰਡਰ ’ਚ ਸ਼ੇਨ ਬਾਂਡ ਦਾ ਸਥਾਨ ਸੰਭਾਲਣਗੇ, ਜਿਨ੍ਹਾਂ ਨੇ ਪਰਿਵਾਰਕ ਕਾਰਨਾਂ ਕਰਕੇ ਅਪ੍ਰੈਲ ’ਚ ਅਹੁਦਾ ਛੱਡ ਦਿੱਤਾ ਸੀ। ਬੇਲਿਸ ਨੇ ਕਿਹਾ, ‘‘ਘਰ ਵਾਪਸ ਆਉਣਾ ਅਤੇ ਨਿਊ ਸਾਊਥ ਵੇਲਜ਼ ਕ੍ਰਿਕਟ ਨਾਲ ਜੁੜਨਾ ਬਹੁਤ ਵਧੀਆ ਹੈ। ਥੰਡਰ ਨੇ ਪਿਛਲੇ ਸਾਲਾਂ ਦੌਰਾਨ ਵਧੀਆ ਪ੍ਰਦਰਸ਼ਨ ਕੀਤਾ। ਉਮੀਦ ਹੈ ਕਿ ਅਸੀਂ ਇਨ੍ਹਾਂ ਗਰਮੀਆਂ ’ਚ ਇਕ ਕਦਮ ਅੱਗੇ ਵਧਾਉਣ ’ਚ ਸਫਲ ਹੋਵਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button