Breaking NewsD5 specialIndiaNewsPoliticsPunjab

ਲੱਕ ਤੋੜ ਮਹਿੰਗਾਈ ਦੀ ਮਾਰ: ਐਲ.ਪੀ.ਜੀ. ਤੇ ਸੀ.ਐਨ.ਜੀ. ਹੋਈ ਹੋਰ ਮਹਿੰਗੀ

ਨਵੀਂ ਦਿੱਲੀ : ਇੱਕ ਵਾਰ ਫਿਰ ਆਮ ਆਦਮੀ ‘ਤੇ ਮਹਿੰਗਾਈ ਦੀ ਮਾਰ ਪਈ ਹੈ। ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਹੋ ਰਹੇ ਵਾਧੇ ਤੋਂ ਬਾਅਦ ਹੁਣ ਘਰੇਲੂ ਗੈਸ (ਐਲ.ਪੀ.ਜੀ.) ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਦਿੱਲੀ ਵਿੱਚ 2.89 ਰੁਪਏ ਵਧ ਕੇ 502.4 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ ਤੇ ਬਿਨ੍ਹਾ ਸਬਸਿਡੀ ਵਾਲਾ ਸਿਲੰਡਰ 59 ਰੁਪਏ ਮਹਿੰਗਾ ਹੋ ਗਿਆ ਹੈ। ਸੀ.ਐਨ.ਜੀ. ਦੀ ਵਿਕਰੀ ਕਰਨ ਵਾਲੀ ਇੰਦਰਪ੍ਰਸਥ ਗੈਸ ਲਿਮਿਟਡ ਨੇ ਕੀਮਤ ਵਿੱਚ 1.70 ਰੁਪਏ ਤੋਂ 1.95 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਕੀਤਾ ਹੈ। ਕੰਪਨੀ ਮੁਤਾਬਕ ਨਵੀਂ ਕੀਮਤ ਐਤਵਾਰ ਅੱਧੀ ਰਾਤ ਤੋਂ ਲਾਗੂ ਹੋ ਗਈ ਹੈ। ਦਿੱਲੀ ਵਿੱਚ ਸੀ.ਐਨ.ਜੀ. ਡੇਢ ਰੁਪਏ ਪ੍ਰਤੀ ਕਿੱਲੋ ਮਹਿੰਗੀ ਹੋਈ ਹੈ ਤੇ ਹੁਣ ਇਹ ਗੈਸ 44.30 ਰੁਪਏ ਪ੍ਰਤੀ ਕਿੱਲੋ ਮਿਲੇਗੀ।

Read Also ਮੋਦੀ ਸਰਕਾਰ ਦਾ ਆਮ ਜਨਤਾ ਨੂੰ ਇੱਕ ਹੋਰ ਝਟਕਾ

ਦਿੱਲੀ ਅਤੇ ਨੋਏਡਾ, ਗਰੇਟਰ ਨੋਏਡਾ ਅਤੇ ਗਾਜ਼ੀਆਬਾਦ ਵਿੱਚ ਵਾਹਨਾਂ ਲਈ ਸੀ.ਐਨ.ਜੀ. ਦੀ ਵਿਕਰੀ ਕਰਨ ਵਾਲੀ ਇੰਦਰਪ੍ਰਸਥ ਗੈਸ ਲਿਮਿਟਡ ਨੇ ਕੀਮਤ ਵਿੱਚ 1.70 ਰੁਪਏ ਤੋਂ 1.95 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਕੀਤਾ ਹੈ। ਕੰਪਨੀ ਮੁਤਾਬਕ ਨਵੀਂ ਕੀਮਤ ਐਤਵਾਰ ਅੱਧੀ ਰਾਤ ਤੋਂ ਲਾਗੂ ਹੋ ਗਈ ਹੈ। ਦਿੱਲੀ ਵਿੱਚ ਸੀ.ਐਨ.ਜੀ. ਡੇਢ ਰੁਪਏ ਪ੍ਰਤੀ ਕਿੱਲੋ ਮਹਿੰਗੀ ਹੋਈ ਹੈ। ਹੁਣ ਇਹ 44.30 ਰੁਪਏ ਪ੍ਰਤੀ ਕਿੱਲੋ ਮਿਲੇਗੀ। ਦਿੱਲੀ ਵਿੱਚ ਸੀ.ਐਨ.ਜੀ. 1.30 ਰੁਪਏ ਵਧ ਕੇ 29.55 ਰੁਪਏ ਪ੍ਰਤੀ ਕਿਊਬਿਕ ਹੋ ਜਾਵੇਗੀ। ਦੱਸਣਯੋਗ ਹੈ ਕਿ ਇੰਡੀਅਨ ਆਇਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਿਲੰਡਰ ਦੀਆਂ ਕੀਮਤਾਂ ਵਿੱਚ ਇਹ ਵਾਧਾ ਮੁੱਖ ਤੌਰ ਉੱਤੇ ਕੌਮਾਂਤਰੀ ਬਾਜ਼ਾਰ ਵਿੱਚ ਕੀਮਤਾਂ ਵਧਣ ਕਾਰਨ ਕੀਤਾ ਗਿਆ ਹੈ। ਕੰਪਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਉੱਤੇ ਅਸਲ ਪ੍ਰਭਾਵ ਸਿਰਫ਼ 2.89 ਰੁਪਏ ਪ੍ਰਤੀ ਸਿਲੰਡਰ ਪਵੇਗਾ ਜੋ ਕਿ ਜੀ.ਐਸ.ਟੀ. ਲੱਗਣ ਕਰਕੇ ਹੋਇਆ ਹੈ। ਦੱਸ ਦਈਏ ਕਿ ਅਕਤੂਬਰ ਵਿੱਚ ਗਾਹਕਾਂ ਦੇ ਖ਼ਾਤੇ ਵਿੱਚ 376.60 ਰੁਪਏ ਪ੍ਰਤੀ ਸਿਲੰਡਰ ਸਬਸਿਡੀ ਜਮ੍ਹਾਂ ਕੀਤੀ ਜਾਵੇਗੀ ਜੋ ਸਤੰਬਰ 2018 ਵਿੱਚ 320.49 ਰੁਪਏ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button