Breaking NewsD5 specialEntertainmentNews

ਲੌਕਡਾਊਨ ’ਚ ਘਰ ਆਏ ਮਹਿਮਾਨਾਂ ਦਾ ਜਸਵਿੰਦਰ ਭੱਲਾ ਨੇ ਇੰਝ ਕੀਤਾ ਅਪਮਾਨ !

ਚੰਡੀਗੜ੍ਹ : ਪੰਜਾਬੀ ਅਦਾਕਾਰ ਜਸਵਿੰਦਰ ਭੱਲਾ ਸ਼ੋਸ਼ਲ ਮੀਡੀਆ ਅਕਾਊਟ ਤੇ ਕੁ੍ਝ ਨਾ ਕੁਝ ਆਪਣੇ ਚਹੇਤਿਆਂ ਲਈ ਫਨੀ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ’ਚ  ਉਨ੍ਹਾਂ ਵੱਲੋਂ ਇਕ ਅਜਿਹੀ ਹੀ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ਨੂੰ ਦੇਖ ਤੁਸੀਂ ਵੀ ਹੱਸਣ ’ਤੇ ਮਜ਼ਬੂਰ ਹੋ ਜਾਓਗੇ। ਅਸਲ ’ਚ ਜੋ ਵੀਡੀਓ ਜਸਵਿੰਦਰ ਭੱਲਾ ਨੇ ਸਾਂਝੀ ਕੀਤੀ ਹੈ, ਉਸ ’ਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਕੁਝ ਕਲਾਕਾਰ ਨਜ਼ਰ ਆ ਰਹੇ ਹਨ।

🔴LIVE ਕਿਸਾਨਾਂ ਨੇ ਘੇਰਲਿਆ ਖੇਤੀਬਾੜੀ ਮੰਤਰੀ,ਬਣਾਈ ਰੇਲਕੇਂਦਰ ਦਾ ਹੋਰ ਵੱਡਾ ਧੋਖਾ,ਜਥੇਬੰਦੀਆਂ ’ਤੇ ਕੀਤੇ ਪਰਚੇ

ਇਹ ਕਲਾਕਾਰ ਲੌਕਡਾਊਨ ’ਚ ਜਸਵਿੰਦਰ ਭੱਲਾ ਦੇ ਘਰ ’ਚ ਆਏ ਹਨ, ਜਿਨ੍ਹਾਂ ਨੂੰ ਜਸਵਿੰਦਰ ਭੱਲਾ ਬਿਲਕੁਲ ਭਾਅ ਨਹੀਂ ਦਿੰਦੇ। ਵੀਡੀਓ ਸਾਂਝੀ ਕਰਦਿਆਂ ਕੈਪਸ਼ਨ ’ਚ ਉਨ੍ਹਾਂ ਲਿਖਿਆ, ‘ਜੇ ਲੌਕਡਾਊਨ ’ਚ ਬਣੋਗੇ ਮਹਿਮਾਨ, ਇੰਝ ਹੀ ਕਰਵਾਓਗੇ ਅਪਮਾਨ।’ ਜਸਵਿੰਦਰ ਭੱਲਾ ਦੀ ਇਸ ਵੀਡੀਓ ਨੂੰ ਇੰਸਟਾਗ੍ਰਾਮ ’ਤੇ 82 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ ’ਚ ਬੀਨੂੰ ਢਿੱਲੋਂ, ਨਰੇਸ਼ ਕਥੂਰੀਆ, ਕਰਮਜੀਤ ਅਨਮੋਲ, ਬਾਲਮੁਕੰਦ ਸ਼ਰਮਾ ਤੇ ਜੱਗੀ ਧੂਰੀ ਸਮੇਤ ਹੋਰ ਵੀ ਸ਼ਖ਼ਸ ਨਜ਼ਰ ਆ ਰਹੇ ਹਨ।

 

View this post on Instagram

 

A post shared by Jaswinder Bhalla (@jaswinderbhalla)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button